Abhishek Bachchan Got Angry On The Sets Of Case To Banta Hai: ਅਭਿਸ਼ੇਕ ਬੱਚਨ ਦੀ ਇੱਕ ਵੀਡੀਓ ਕਲਿੱਪ ਸਾਹਮਣੇ ਆਈ ਹੈ, ਜਿਸ ਵਿੱਚ ਉਹ ਐਮਾਜ਼ਾਨ ਮਿੰਨੀ ਟੀਵੀ ਸ਼ੋਅ ਕੇਸ ਤੋ ਬਨਤਾ ਹੈ ਦੇ ਸੈੱਟ 'ਤੇ ਨਜ਼ਰ ਆ ਰਹੇ ਹਨ। ਪਰਿਤੋਸ਼ ਤ੍ਰਿਪਾਠੀ, ਵਰੁਣ ਸ਼ਰਮਾ ਅਤੇ ਵਕੀਲ ਰਿਤੇਸ਼ ਦੇਸ਼ਮੁਖ ਇਸ ਸ਼ੋਅ 'ਤੇ ਸੈਲੇਬਸ ਨਾਲ ਮਜ਼ਾਕ ਕਰਦੇ ਰਹਿੰਦੇ ਹਨ। ਅਭਿਸ਼ੇਕ ਨਾਲ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਆਪਣੇ ਪਿਤਾ ਅਮਿਤਾਭ ਬੱਚਨ ਤੇ ਚੁਟਕਲਾ ਸੁਣ ਕੇ ਅਭਿਸ਼ੇਕ ਬੱਚਨ ਭੜਕ ਗਏ ਅਤੇ ਬਹੁਤ ਜ਼ਿਆਦਾ ਗ਼ੁੱਸੇ `ਚ ਆ ਗਏ। ਇੱਥੋਂ ਤੱਕ ਕਿ ਜੂਨੀਅਰ ਬੱਚਨ ਨੇ ਸ਼ੋਅ ਦੀ ਸ਼ੂਟਿੰਗ ਅੱਧ ਵਿਚਾਲੇ ਹੀ ਛੱਡ ਦਿਤੀ। ਸ਼ੋਅ ਮੇਕਰਸ ਨੂੰ ਬੁਲਾਉਣ 'ਤੇ ਇਤਰਾਜ਼ ਜਤਾਇਆ ਅਤੇ ਸ਼ੋਅ ਛੱਡ ਦਿੱਤਾ।

Continues below advertisement


'ਕੇਸ ਤੋ ਬਨਤਾ ਹੈ' ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਭਿਸ਼ੇਕ ਬੱਚਨ ਕੋਰਟ ਰੂਮ 'ਚ ਬੈਠੇ ਹਨ ਅਤੇ ਕੁਸ਼ ਕਪਿਲਾ ਜੱਜ ਦੀ ਕੁਰਸੀ 'ਤੇ ਬੈਠੀ ਹੈ। ਜਦੋਂ ਐਕਟਰ-ਕਾਮੇਡੀਅਨ ਪਰਿਤੋਸ਼ ਤ੍ਰਿਪਾਠੀ ਨੇ ਅਮਿਤਾਭ ਬੱਚਨ 'ਤੇ ਚੁਟਕਲਾ ਸੁਣਾਉਣਾ ਸ਼ੁਰੂ ਕੀਤਾ ਤਾਂ ਅਭਿਸ਼ੇਕ ਇੰਨੇ ਗੁੱਸੇ 'ਚ ਆ ਗਏ ਕਿ ਉਨ੍ਹਾਂ ਨੇ ਪਰਿਤੋਸ਼ ਨੂੰ ਰੋਕਿਆ ਅਤੇ ਸ਼ੋਅ ਮੇਕਰਸ ਨੂੰ ਬੁਲਾ ਕੇ ਇਸ 'ਤੇ ਇਤਰਾਜ਼ ਦਾ ਪ੍ਰਗਟਾਵਾ ਕੀਤਾ।


ਮੈਂ ਆਪਣੇ ਪਿਤਾ ਬਾਰੇ ਥੋੜ੍ਹਾ ਸੰਵੇਦਨਸ਼ੀਲ ਹੋ ਜਾਂਦਾ ਹਾਂ: ਅਭਿਸ਼ੇਕ
ਅਭਿਸ਼ੇਕ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ 'ਮੈਂ ਬੇਵਕੂਫ ਨਹੀਂ ਹਾਂ.. ਇਹ ਹੋਰ ਵੀ ਹੋ ਰਿਹਾ ਹੈ, ਮੇਰੇ ਲਈ ਜੋ ਕਹਿਣਾ ਹੈ ਉਹ ਕਹੋ, ਪਰ ਮਾਤਾ-ਪਿਤਾ 'ਤੇ ਨਹੀਂ। ਮੈਂ ਆਪਣੇ ਪਿਤਾ ਬਾਰੇ ਥੋੜਾ ਜਿਹਾ ਸੰਵੇਦਨਸ਼ੀਲ ਹੋ ਜਾਂਦਾ ਹਾਂ... ਘਬਰਾਏ ਹੋਏ ਪਰੀਤੋਸ਼ ਨੇ ਅਭਿਸ਼ੇਕ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਅਤੇ ਅਭਿਸ਼ੇਕ ਕਹਿੰਦੇ ਹਨ ਕਿ ਉਹ ਮੇਰੇ ਪਿਤਾ ਹਨ, ਮੈਨੂੰ ਇਹ ਪਸੰਦ ਨਹੀਂ ਹੈ। ਅਭਿਸ਼ੇਕ ਬੱਚਨ ਦੀ ਨਰਾਜ਼ਗੀ ਨੂੰ ਦੇਖ ਕੇ ਸ਼ੋਅ ਮੇਕਰਸ ਰਿਤੇਸ਼ ਦੇਸ਼ਮੁਖ ਅਤੇ ਕੁਸ਼ ਕਪਿਲਾ ਦੇ ਚਿਹਰੇ ਦਾ ਰੰਗ ਵੀ ਫਿੱਕਾ ਪੈ ਗਿਆ।


ਸ਼ੋਅ ਦੀ ਸ਼ੂਟਿੰਗ ਅੱਧ ਵਿਚਾਲੇ ਛੱਡੀ
ਅਭਿਸ਼ੇਕ ਬੱਚਨ ਆਪਣੀ ਗੱਲ ਕਹਿੰਦੇ ਹੋਏ ਖੜ੍ਹੇ ਹੋ ਗਏ ਅਤੇ ਸ਼ੋਅ ਮੇਕਰਸ ਦੇ ਲਗਾਤਾਰ ਮਨਾਉਣ ਦੇ ਬਾਵਜੂਦ ਉਹ ਸ਼ੂਟਿੰਗ ਵਿਚਾਲੇ ਹੀ ਛੱਡ ਕੇ ਚਲੇ ਗਏ।। ਤੁਸੀਂ ਵੀ ਦੇਖ ਸਕਦੇ ਹੋ ਇਹ ਵੀਡੀਓ-









ਅਭਿਸ਼ੇਕ ਬੱਚਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੁਣ ਸੱਚਮੁੱਚ ਜੂਨੀਅਰ ਬੱਚਨ ਨੇ ਗੁੱਸੇ 'ਚ ਆ ਕੇ ਸ਼ੋਅ ਛੱਡ ਦਿੱਤਾ ਹੈ ਜਾਂ ਫਿਰ ਉਹ ਪ੍ਰੈਂਕ ਕਰ ਰਹੇ ਹਨ, ਇਹ ਤਾਂ ਸਮਾਂ ਆਉਣ 'ਤੇ ਹੀ ਪਤਾ ਲੱਗੇਗਾ। ਹਾਲਾਂਕਿ ਕਈ ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਪ੍ਰੈਂਕ ਕਹਿ ਰਹੇ ਹਨ।