ਸਤਿੰਦਰ ਸਰਤਾਜ ਦੇ ਗਾਣੇ ਰਾਹੀਂ ਮਿਲਿਆ ਲਾਪਤਾ ਬੰਦਾ
ਏਬੀਪੀ ਸਾਂਝਾ | 10 Oct 2019 06:13 PM (IST)
ਭ ਆਸਰਾ ‘ਚ ਰਹਿ ਰਹੇ ਨਿਸ਼ਾਨ ਸਿੰਘ ਨੂੰ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਇੱਕ ਗਾਣੇ ਦੀ ਵੀਡੀਓ ਨੇ ਆਪਣੇ ਘਰਦਿਆਂ ਨਾਲ ਮਿਲਵਾ ਦਿੱਤਾ। ਇਹ ਮਾਮਲਾ ਗੁਰਦਾਸਪੁਰ ਦਾ ਹੈ। ਸਰਤਾਜ ਦੇ ਗਾਣੇ ਦੀ ਸ਼ੂਟਿੰਗ ‘ਚ ਨਜ਼ਰ ਆਉਣ ਵਾਲੇ ਨਿਸ਼ਾਨ ਸਿੰਘ ਦਾ ਪਰਿਵਾਰ ਉਸ ਨੂੰ ਪਛਾਣ ਕੇ ਪ੍ਰਭ ਆਸਰਾ ਲੈਣ ਆਇਆ।

ਗੁਰਦਾਸਪੁਰ: ਪ੍ਰਭ ਆਸਰਾ ‘ਚ ਰਹਿ ਰਹੇ ਨਿਸ਼ਾਨ ਸਿੰਘ ਨੂੰ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਇੱਕ ਗਾਣੇ ਦੀ ਵੀਡੀਓ ਨੇ ਆਪਣੇ ਘਰਦਿਆਂ ਨਾਲ ਮਿਲਵਾ ਦਿੱਤਾ। ਇਹ ਮਾਮਲਾ ਗੁਰਦਾਸਪੁਰ ਦਾ ਹੈ। ਸਰਤਾਜ ਦੇ ਗਾਣੇ ਦੀ ਸ਼ੂਟਿੰਗ ‘ਚ ਨਜ਼ਰ ਆਉਣ ਵਾਲੇ ਨਿਸ਼ਾਨ ਸਿੰਘ ਦਾ ਪਰਿਵਾਰ ਉਸ ਨੂੰ ਪਛਾਣ ਕੇ ਪ੍ਰਭ ਆਸਰਾ ਲੈਣ ਆਇਆ। ਹੁਣ ਨਿਸ਼ਾਨ ਸਿੰਘ ਆਪਣੇ ਪਰਿਵਾਰ ਦੇ ਨਾਲ ਹੈ। ਜਾਣਕਾਰੀ ਮੁਤਾਬਕ ਨਿਸ਼ਾਨ ਸਿੰਘ ਬੋਲ ਨਹੀਂ ਸਕਦਾ ਤੇ ਆਪਣੇ ਕਈ ਕੰਮ ਖੁਦ ਨਹੀਂ ਕਰ ਸਕਦਾ। ਉਹ ਪਿਛਲ਼ੇ ਸਾਲ ਲਾਪਤਾ ਹੋਇਆ ਸੀ ਜੋ ਮੰਦਬੁਧੀ ਹੋਣ ਕਾਰਨ ਸ਼ਾਇਦ ਅਜੇ ਤਕ ਘਰ ਵਾਪਸੀ ਨਹੀਂ ਸੀ ਕਰ ਪਾਇਆ।ਨਿਸ਼ਾਨ ਦੇ ਪਰਿਵਾਰਕ ਮੈਂਬਰ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹੀ ਨਿਸ਼ਾਨ ਸਿੰਘ ਤੇ ਉਸ ਦੀ ਛੋਟੀ ਭੈਣ ਦਾ ਪਾਲਣ ਪੋਸ਼ਣ ਕੀਤਾ ਹੈ। ਨਿਸ਼ਾਨ ਸਿੰਘ ਇਸੇ ਸਾਲ 10 ਫਰਵਰੀ ਨੂੰ ਲਾਪਤਾ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਨਿਸ਼ਾਨ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਕੀਤੀ ਸੀ ਪਰ ਪਰਿਵਾਰ ਦਾ ਨਿਸ਼ਾਨ ਨੂੰ ਲੱਭਣ ਦਾ ਸਫਰ ਸਰਤਾਜ ਦੇ ਗਾਣੇ ਦੀ ਵੀਡੀਓ ਵੇਖਣ ਤੋਂ ਬਾਅਦ ਖ਼ਤਮ ਹੋਇਆ।ਜਦੋਂ ਨਿਸ਼ਾਨ ਦੇ ਘਰ ਦੇ ਉਸ ਨੂੰ ਲੈਣ ਪ੍ਰਭ ਆਸਰਾ ਪਹੁੰਚੇ ਤਾਂ ਪਹਿਲਾਂ ਤਾਂ ਖੂਨ ਦਾ ਰਿਸ਼ਤਾ ਨਾ ਹੋਣ ਕਾਰਨ ਉਨ੍ਹਾਂ ਨੂੰ ਕੁਝ ਪ੍ਰੇਸ਼ਾਨੀ ਹੋਈ ਪਰ ਡੀਸੀ ਗੁਰਦਾਸਪੁਰ ਨੂੰ ਕੀਤੀ ਅਪੀਲ ਤੋਂ ਬਾਅਦ ਉਨ੍ਹਾਂ ਨੂੰ ਨਿਸ਼ਾਨ ਸਿੰਘ ਲੈ ਜਾਣ ਦੀ ਇਜਾਜ਼ਤ ਮਿਲ ਗਈ। ਉਸ ਦੇ ਘਰਦਿਆ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਨਿਸ਼ਾਨ ਸਿੰਘ 2013 ‘ਚ ਘਰ ਤੋਂ ਚਲਾ ਗਿਆ ਸੀ ਤੇ ਬਠਿੰਡਾ ਤੋਂ ਮਿਲਿਆ ਸੀ।