ਨਵੀਂ ਦਿੱਲੀ: ਦਿੱਲੀ ਨੂੰ ਕੱਲ੍ਹ ਆਪਣਾ ਨਵਾਂ ਕਾਂਗਰਸ ਪ੍ਰਧਾਨ ਮਿਲ ਜਾਵੇਗਾ। ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਮੌਤ ਤੋਂ ਬਾਅਦ ਇਹ ਅਹੁਦਾ ਖਾਲੀ ਸੀ। ਉਨ੍ਹਾਂ ਦੀ ਮੌਤ ਨਾਲ 80 ਦਿਨਾਂ ਤੋਂ ਇਹ ਅਹੁਦਾ ਖਾਲੀ ਪਿਆ ਸੀ। ਕਾਂਗਰਸ ਪਾਰਟੀ ਨੇ ਅਜੇ ਤਕ ਦਿੱਲੀ ਦੇ ਨਵੇਂ ਪ੍ਰਧਾਨ ਦਾ ਐਲਾਨ ਨਹੀਂ ਕੀਤਾ ਜਿਸ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਸ਼ੁੱਕਰਵਾਰ ਨੂੰ ਦਿੱਲੀ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਜਾਵੇਗਾ। ਪ੍ਰਧਾਨ ਅਹੁਦੇ ਦੀ ਰੇਸ ‘ਚ ਦਿੱਲੀ ਦੇ ਸਾਬਕਾ ਚਾਰ ਪ੍ਰਧਾਨਾਂ ਦੇ ਨਾਂ ਹਨ। ਪਾਰਟੀ ਅਜੇ ਮਾਕਨ, ਜੇਪੀ ਅਗਰਵਾਲ, ਅਰਵਿੰਦਰ ਸਿੰਘ ਲਵਲੀ ਤੇ ਸੁਭਾਸ਼ ਚੋਪੜਾ ਵਿੱਚੋਂ ਇੱਕ ਅਹੁਦੇ ਲਈ ਚੋਣ ਸਕਦੀ ਹੈ। ਇਨ੍ਹਾਂ ਚਾਰਾਂ ਤੋਂ ਇਲਾਵਾ ਤਿੰਨ ਕਾਰਜਕਾਰੀ ਪ੍ਰਧਾਨ ਦੇਵੇਂਦਰ ਯਾਦਵ, ਰਾਜੇਸ਼ ਲਿਲੋਠੀਆ ਤੇ ਹਾਰੂਨ ਯੁਸੂਫ ਦਾ ਨਾਂ ਵੀ ਸੁਰਖੀਆਂ ‘ਚ ਹਨ।
ਸ਼ੀਲਾ ਦੀਕਸ਼ਿਤ ਦੇ ਬੇਟੇ ਤੇ ਸੀਨੀਅਰ ਨੇਤਾ ਸੰਦੀਪ ਦੀਕਸ਼ਿਤ ਤੇ ਕੀਰਤੀ ਆਜ਼ਾਦ ਨੂੰ ਵੀ ਪ੍ਰਧਾਨ ਅਹੁਦੇ ਦੀ ਕਮਾਨ ਮਿਲ ਸਕਦੀ ਹੈ। ਅਜਿਹੇ ‘ਚ 9 ਲੋਕ ਇਸ ਅਹੁਦੇ ਦੀ ਦੌੜ ‘ਚ ਸ਼ਾਮਲ ਹਨ। ਸਾਹਮਣੇ ਆਏ ਨਾਂਵਾਂ ਵਿੱਚੋਂ ਦਿੱਲੀ ਕਾਂਗਰਸ ਦਾ ਪ੍ਰਧਾਨ ਕੌਣ ਹੋਵੇਗਾ, ਇਸ ਦਾ ਫੈਸਲਾ ਸਿਰਫ ਸੋਨੀਆ ਗਾਂਧੀ ਹੀ ਕਰੇਗੀ ਕਿਉਂਕਿ ਸੋਨੀਆ ਇਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ।
ਦਿੱਲੀ ਕਾਂਗਰਸ ਨੂੰ ਕੱਲ੍ਹ ਮਿਲੇਗਾ ਨਵਾਂ ਪ੍ਰਧਾਨ, ਚਾਰ ਨਾਂ ਸਭ ਤੋਂ ਅੱਗੇ
ਏਬੀਪੀ ਸਾਂਝਾ
Updated at:
10 Oct 2019 03:27 PM (IST)
ਦਿੱਲੀ ਨੂੰ ਕੱਲ੍ਹ ਆਪਣਾ ਨਵਾਂ ਕਾਂਗਰਸ ਪ੍ਰਧਾਨ ਮਿਲ ਜਾਵੇਗਾ। ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਮੌਤ ਤੋਂ ਬਾਅਦ ਇਹ ਅਹੁਦਾ ਖਾਲੀ ਸੀ। ਉਨ੍ਹਾਂ ਦੀ ਮੌਤ ਨਾਲ 80 ਦਿਨਾਂ ਤੋਂ ਇਹ ਅਹੁਦਾ ਖਾਲੀ ਪਿਆ ਸੀ।
- - - - - - - - - Advertisement - - - - - - - - -