ਨਵੀਂ ਦਿੱਲੀ: ਮੋਬਾਈਲ ਦਾ IMEI ਨੰਬਰ ਵੱਡੇ ਕੰਮ ਦੀ ਚੀਜ਼ ਹੁੰਦੀ ਹੈ। ਯੂਜ਼ਰਸ ਨੂੰ ਇਸ ਨੂੰ ਹਰ ਹਾਲ ‘ਚ ਨੋਟ ਕਰਕੇ ਰੱਖਣਾ ਚਾਹਿਦਾ ਹੈ। ਅਜਿਹੇ ਅਸੀਂ ਕਿਉਂ ਕਹਿ ਰਹੇ ਹਾਂ ਇਹ ਤੁਹਾਨੂੰ ਸਾਰੀ ਖ਼ਬਰ ਪੜ੍ਹਣ ਤੋਂ ਬਾਅਦ ਪਤਾ ਲੱਗ ਜਾਵੇਗਾ। ਅੱਜ ਅਸੀ ਤੁਹਾਨੂੰ IMEI ਨੰਬਰ ਅਤੇ ਇਸ ਦੀ ਅਹਿਮੀਅਤ ਬਾਰੇ ਦੱਸਣ ਜਾ ਰਹੇ ਹਾਂ।


IMEI ਨੰਬਰ ਹਰ ਮੋਬਾਈਲ ਫੋਨ ਦਾ ਯੂਨਿਕ ਨੰਬਰ ਹੁੰਦਾ ਹੈ। ਜਿਸ ਨੂੰ ਫੋਨ ਦੀ ਆਈਡੇਂਟਿਟੀ ਵੀ ਕਿਹਾ ਜਾ ਸਕਦਾ ਹੈ। ਇਸ ਦਾ ਫੁਲ ਫਾਰਮ ‘ਅੰਤਰਾਸ਼ਟਰੀ ਮੋਬਾਇਲ ਉਪਕਰਨ ਪਛਾਣ ਨੰਬਰ’ ਹੈ। ਇਹ ਨੰਬਰ ਫੋਨ ਦੇ ਬਾਕਸ ‘ਤੇ ਲਿੱਖੀਆ ਹੁੰਦਾ ਹੈ ਜੋ ਆਮ ਤੌਰ ‘ਤੇ 14 ਡਿਜੀਟ ਦਾ ਹੁੰਦਾ ਹੈ ਕਦੇ-ਕਦੇ ਇਹ 15 ਜਾਂ 16 ਵੀ ਹੁੰਦਾ ਹੈ।

IMEI ਨੰਬਰ ਮੋਬਾਈਲ ਦੀ ਪਛਾਣ ਤਕ ਹੀ ਲਿਮੀਟਡ ਨਹੀ ਹੈ। ਇਹ ਹੋਰ ਵੀ ਕਈ ਕੰਮ ਆਉਂਦਾ ਹੈ। ਜਰਕੇ ਤੁਹਾਡਾ ਫੋਨ ਕਦੇ ਚੋਰੀ ਹੋ ਜਾਂਦਾ ਹੈ ਤਾਂ ਵੀ IMEI ਨੰਬਰ ਤੁਹਾਡੀ ਮਦਦ ਕਰਦਾ ਹੈ। ਇਸ ਨੂੰ ਲੋਕਲ ਸਰਵਿਸ ਪ੍ਰੋਵਾਈਡਰ ਨੂੰ ਸੂਚਨਾ ਦੇ ਕੇ ਤੁਸੀ ਆਪਣਾ ਫੋਨ ਬਲੌਕ ਕਰਵਾ ਸਕਦੇ ਹੋ। ਇਸ ਦੇ ਨਾਲ ਹੀ ਫੋਨ ਦੀ ਲੋਕੇਸ਼ਨ ਦਾ ਵੀ ਪਤਾ ਲੱਗ ਜਾਂਦਾ ਹੈ। ਚੋਰੀ ਕੀਤੇ ਫੋਨ ‘ਚ ਸਿਮ ਬਦਲਣ ਤੋਂ ਬਾਅਦ ਵੀ IMEI ਨੰਬਰ ਨਾਲ ਫੋਨ ਟ੍ਰੈਕ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਜੇਕਰ ਸਰਕਾਰ ਨੂੰ ਤੁਹਾਡੇ ਬਾਰੇ ਕੋਈ ਵੀ ਜਾਣਕਾਰੀ ਚਾਹਿਦੀ ਹੈ ਤਾਂ ਉਹ ਤੁਹਾਡੇ IMEI ਨੰਬਰ ਨੂੰ ਟ੍ਰੈਕ ਕਰ ਸਕਦੀ ਹੈ। ਇਹ ਵੀ ਯਾਦ ਰੱਖੋ ਕੀ ੀੰਓੀ ਨੰਬਰ ਤੁਹਾਡੇ ਫੋਨ ਦੀ ਯੂਨਿਕ ਆਈਡੀ ਹੈ ਜਿਸ ਨੂੰ ਕਿਸੇ ਨਾਲ ਸ਼ੇਅਰ ਨਾ ਕਰੋ।