ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ‘ਚ ਗਉ ਤਸਕਰਾਂ ਨੇ ਬਜਰੰਗ ਦਲ ਦੇ ਇੱਕ ਵਰਕਰ ਨੂੰ ਗੋਲੀ ਮਾਰ ਦਿੱਤੀ। ਘਟਨਾ ਰਾਤ ਕਰੀਬ ਤਿੰਨ ਵਜੇ ਦੀ ਹੈ। ਗਉ-ਤਸਕਰੀ ਰੋਕਣ ਲਈ ਬਜਰੰਗ ਦਲ ਤੇ ਹਰਿਆਣਾ ਪੁਲਿਸ ਦੀ ਟਾਸਕ ਫੋਰਟ ਗਉ-ਰੱਖਿਅਕ ਗੁਰੂਗ੍ਰਾਮ ਦੇ ਸੈਕਟਰ 10 ਇਲਾਕੇ ‘ਚ ਮੌਜੂਦ ਸੀ। ਇਸ ਦੌਰਾਨ ਜਦੋਂ ਦੋਵਾਂ ਪੱਖਾਂ ‘ਚ ਝੜਪ ਹੋਈ ਤਾਂ ਤਸਕਰਾਂ ਨੇ ਗੋਲੀ ਚਲਾ ਦਿੱਤੀ।


ਜਾਣਕਾਰੀ ਮਿਲੀ ਹੈ ਕਿ ਕੱਲ੍ਹ ਦਿਨ ‘ਚ ਵੀ ਗਉ-ਰੱਖਿਅਕਾਂ ਨੇ ਕੁਝ ਤਸਕਰਾਂ ਨੂੰ ਫੜਿਆ ਸੀ ਤੇ ਰਾਤ ‘ਚ ਵੀ ਜਾਲ ਵਿਛਾਇਆ ਸੀ, ਪਰ ਗੱਡੀ ਲੈ ਕੇ ਤਸਕਰ ਪੁਲਿਸ ਦੀ ਬੈਰੀਕੇਡਿੰਗ ਨੂੰ ਉਡਾਉਂਦੇ ਹੋਏ ਭੱਜ ਗਏ। ਬਜਰੰਗ ਦਲ ਦੇ ਕਾਰਕੁਨ ਮੋਨੂੰ ਮਾਨੇਸਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਮੇਦਾਂਤਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਅਪ੍ਰੇਸ਼ਨ ਹੋ ਰਿਹਾ ਹੈ।

ਸੂਤਰਾਂ ਮੁਤਾਬਕ ਰਾਤ ਨੂੰ ਪੈਟਰੋਲਿੰਗ ਕਰ ਰਹੀ ਇਸ ਟਾਸਕ ਫੋਰਸ ਨੇ ਜਦੋਂ ਇਨ੍ਹਾਂ ਤਸਕਰਾਂ ਨੂੰ ਵੇਖਿਆ ਤਾਂ ਇਨ੍ਹਾਂ ਦਾ ਪਿੱਛਾ ਕੀਤਾ। ਕਰੀਬ 10 ਕਿਮੀ ਤਕ ਟਾਸਕ ਫੋਰਸ ਨੇ ਇਨ੍ਹਾਂ ਦਾ ਪਿੱਛਾ ਕੀਤਾ। ਫੜ੍ਹੇ ਜਾਣ ਦੇ ਡਰ ਤੋਂ ਇਨ੍ਹਾਂ ਤਸਕਰਾਂ ਨੇ ਚੱਲਦੇ ਟੈਂਪੋ ਵਿੱਚੋਂ ਗਾਂ ਨੂੰ ਸੁੱਟ ਦਿੱਤਾ ਤੇ ਫੇਰ ਪੁਲਿਸ ‘ਤੇ ਫਾਈਰਿੰਗ ਕੀਤੀ। ਇਸੇ ਦੌਰਾਨ ਇੱਕ ਗੋਲੀ ਟਾਸਕ ਫੋਰਸ ਦੇ ਮੈਂਬਰ ਨੂੰ ਲੱਗੀ ਤੇ ਬਦਮਾਸ਼ ਭੱਜਣ ‘ਚ ਕਾਮਯਾਬ ਹੋ ਗਏ।