ਹਾਲ ਹੀ ‘ਚ ਅਬ੍ਰਾਹਮ, ਐਸ਼ਵਰਿਆ ਦੀ ਧੀ ਅਰਾਧਿਆ ਦੀ ਜਨਮ ਦਿਨ ਪਾਰਟੀ 'ਚ ਆਇਆ ਸੀ। ਇਸ ਪਾਰਟੀ ਵਿੱਚੋਂ ਜਾਂਦੇ ਸਮੇਂ ਅਬ੍ਰਾਹਮ ਨੂੰ ਮੀਡੀਆ ਕੈਮਰਿਆਂ ਨੇ ਘੇਰ ਲਿਆ। ਆਲੇ-ਦੁਆਲੇ ਇੰਨੇ ਲੋਕਾਂ ਨੂੰ ਦੇਖ ਨਿੱਕਾ ਅਬ੍ਰਾਹਮ ਡਰ ਗਿਆ ਤੇ ਆਪਣਾ ਮੂੰਹ ਲੁਕਾਉਣ ਲੱਗਾ।
ਇਸ ਤੋਂ ਬਾਅਦ ਵੀ ਮੀਡੀਆ ਉਸ ਦੀਆਂ ਤਸਵੀਰਾਂ ਕਲਿੱਕ ਕਰਦਾ ਰਿਹਾ। ਆਖਰ ਜਦੋਂ ਅਬ੍ਰਾਹਮ ਕਾਰ ‘ਚ ਬੈਠਿਆ ਤਾਂ ਉਸ ਨੇ ਗੁੱਸੇ ‘ਚ ਮੀਡੀਆ ਨੂੰ ਕਹਿ ਹੀ ਦਿੱਤਾ, ‘ਨੋ ਪਿਕਚਰਸ, ਨੋ ਪਿਕਚਰਸ’।
ਇਸ ਤੋਂ ਪਹਿਲਾਂ ਸ਼ਾਹਰੁਖ ਦੀ ਧੀ ਸੁਹਾਨਾ ਖ਼ਾਨ ਵੀ ਮੀਡੀਆ ਸਪੌਰਟਿੰਗ ਦਾ ਸ਼ਿਕਾਰ ਹੋ ਚੁੱਕੀ ਹੈ। ਸੁਹਾਨਾ ਦੀਆਂ ਤਸਵੀਰਾਂ ਜਦੋਂ ਮੀਡੀਆ ਨੇ ਕਲਿੱਕ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹ ਨਰਵਸ ਹੋ ਗਈ ਤੇ ਉਸ ਨੂੰ ਪਸੀਨਾ ਆਉਣ ਲੱਗਾ।
ਇਸ ਤੋਂ ਬਾਅਦ ਸ਼ਾਹਰੁਖ ਨੇ ਮੀਡੀਆ ਨੂੰ ਕਿਹਾ, "ਅਸੀਂ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ ਤੇ ਸਾਨੂੰ ਪਤਾ ਹੈ ਕਿ ਮੀਡੀਆ ਅੱਗੇ ਕਿਸ ਤਰ੍ਹਾਂ ਵਿਵਹਾਰ ਕਰਨਾ ਹੈ ਪਰ ਸਾਡੇ ਬੱਚੇ ਅਜੇ ਵੱਡੇ ਹੋ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਮੀਡੀਆ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ। ਇਸ ਲਈ ਮੇਰੀ ਗੁਜ਼ਾਰਸ਼ ਹੈ ਕਿ ਤੁਸੀਂ ਬੱਚਿਆਂ ਦਾ ਖਿਆਲ ਰੱਖੋ।"