ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਹਾਲ ਹੀ '2020 ਲਈ ਆਪਣਾ ਕੈਲੰਡਰ ਜਾਰੀ ਕੀਤਾ ਹੈ। ਇਸ ਵਿੱਚ ਡੱਬੂ ਰਤਨਾਨੀ ਨੇ ਐਕਟਰਸ ਕਿਆਰਾ ਅਡਵਾਨੀ ਦੀ ਫੋਟੋ ਨੂੰ ਲੈ ਕੇ ਸਵਾਲਾਂ ਨਾਲ ਘਿਰ ਗਏ ਸੀ। ਡੱਬੂ ਰਤਾਨੀ 'ਤੇ ਅੰਤਰਰਾਸ਼ਟਰੀ ਫੋਟੋਗ੍ਰਾਫਰ ਮੈਰੀ ਬੁਰਸ਼ ਦੀ ਫੋਟੋ ਤੋਂ ਇਹ ਆਇਡੀਆ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਡੱਬੂ ਰਤਨਾਨੀ ਨੇ ਇਸ 'ਤੇ ਆਪਣੀ ਚੁੱਪੀ ਤੋੜ ਦਿੱਤੀ ਅਤੇ ਟਰੋਲਰਸ ਨੂੰ ਢੁਕਵਾਂ ਜਵਾਬ ਦਿੱਤਾ।



ਡੱਬੂ ਨੇ ਕਿਹਾ ਕਿ ਸਾਲ 2002 ਵਿੱਚ ਆਏ ਆਪਣੇ ਕੈਲੰਡਰ ' ਉਸਨੇ ਪਹਿਲਾਂ ਹੀ ਅਭਿਨੇਤਰੀ ਤੱਬੂ ਨਾਲ ਇੱਕ ਫੋਟੋਸ਼ੂਟ ਕਰਵਾਇਆ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਫੋਟੋ 2001 ਵਿੱਚ ਲਈ ਗਈ ਸੀ। ਜੋ ਕਿ 2002 ਦੇ ਕੈਲੰਡਰ ਵਿਚ ਜਾਰੀ ਕੀਤਾ ਗਿਆ ਸੀ। ਇਸਦੇ ਨਾਲ ਡੱਬੂ ਦਾ ਕਹਿਣਾ ਹੈ ਕਿ ਜੇ ਉਹ ਦੁਬਾਰਾ ਆਪਣੇ ਕੈਮਰੇ ਦੀ ਵਰਤੋਂ ਕਰ ਸਕਦਾ ਹੈ ਤਾਂ ਫੋਟੋ ਦਾ ਆਈਡੀਆ ਵੀ ਦੁਬਾਰਾ ਇਸਤੇਮਾਲ ਕੀਤਾ ਜਾ ਸਕਦਾ ਹੈ


ਦੱਸ ਦੇਈਏ ਕਿ ਕਿਆਰਾ ਅਡਵਾਨੀ ਦੇ ਪੋਜ਼ ਦੀ ਤੁਲਨਾ ਅੰਤਰਰਾਸ਼ਟਰੀ ਫੋਟੋਗ੍ਰਾਫਰ ਮੈਰੀ ਬੁਰਸ਼ ਦੀ ਫੋਟੋ ਨਾਲ ਕੀਤੀ ਜਾ ਰਹੀ ਸੀ।