ਮੁੰਬਈ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਣ ਮਗਰੋਂ ਅਨੁਪਮ ਖੇਰ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਅਨੁਪਮ ਖੇਰ ਦਾ ਕਹਿਣਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜੀਵਨ ‘ਤੇ ਬਣੀ ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਨਕਾਰਾਤਮ ਸਮੀਖਿਆ ਦੀ ਪ੍ਰਵਾਹ ਨਹੀਂ ਕਰਦੇ।


ਅਨੁਪਮ ਤਿੰਨ ਮਹੀਨੇ ਦੀ ਵਿਦੇਸ਼ ਯਾਤਰਾ 'ਤੇ ਹਨ ਜਿਸ ‘ਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ, ‘ਕੋਈ ਫਰਕ ਨਹੀ ਪੈਂਦਾ ਕਿ ਤੁਸੀਂ ਕੀ ਕਰ ਰਹੇ ਹੋ, ਲੋਕ ਤੁਹਾਨੂੰ ਗਿਰਾਉਣ ਦੀ ਕੋਸ਼ਿਸ਼ ਕਰਨਗੇ। ਆਲੋਚਨਾ ਦਿਲ ਪ੍ਰਚਾਵੇ ਦਾ ਤਰੀਕਾ ਹੈ। ਮੈਂ ਇਨ੍ਹਾਂ ਨੂੰ ਦਿਲ ‘ਤੇ ਨਹੀ ਲੈਂਦਾ।”

ਉਨ੍ਹਾਂ ਕਿਹਾ, “ਮੈਂ ਆਪਣੇ ਕਰੀਅਰ ‘ਚ ਚੰਗੀਆਂ ਤੇ ਬੁਰੀਆਂ ਦੋਨੋਂ ਤਰ੍ਹਾਂ ਦੀਆਂ ਆਲੋਚਨਾਵਾਂ ਦੇਖੀਆਂ ਹਨ। ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਅਨੁਪਮ ਦੀ ਜਿਸ ਤਰ੍ਹਾਂ ਆਲੋਚਨਾ ਹੋਈ ਹੈ, ਉਹ ਉਸ ਤੋਂ ਹੈਰਾਨ ਹਨ।

ਉਨ੍ਹਾਂ ਕਿਹਾ, “ਮੈਂ ਡਾਕਟਰ ਮਨਮੋਹਨ ਸਿੰਘ ਨੂੰ ਉਸ ਅਦਬ ਤੇ ਸਨਮਾਨ ਨਾਲ ਪੇਸ਼ ਕਰਨਾ ਚਾਹੁੰਦਾ ਸੀ, ਜਿਸ ਦੇ ਉਹ ਹੱਕਦਾਰ ਹਨ ਤੇ ਮੈਨੂੰ ਲੱਗਦਾ ਹੈ ਕਿ ਮੈਂ ਇਸ ‘ਚ ਕਾਮਯਾਬ ਵੀ ਰਿਹਾ ਹਾਂ। ਮੈਨੂੰ ਐਕਟਰ ਦੇ ਤੌਰ ‘ਤੇ ਕੁਝ ਤਜ਼ਰਬਾ ਤੇ ਸਮਝ ਤਾਂ ਹੈ।”



ਹੁਣ ਅਨੁਪਮ ਖੇਰ ‘ਨਿਊ ਐਮਸਟਰਡਮ’ ਦੀ ਨਵੇਂ ਸੀਜ਼ਨ ਦੀ ਸ਼ੂਟਿੰਗ ਲਈ ਅਗਲੇ ਤਿੰਨ ਮਹੀਨਿਆਂ ਲਈ ਅਮਰੀਕਾ ਗਏ ਹਨ। ਇਸ ‘ਚ ਉਹ ਇੱਕ ਭਾਰਤੀ ਡਾਕਟਰ ਦਾ ਮੁੱਖ ਕਿਰਦਾਰ ਨਿਭਾਉਣਗੇ। ਇਹ ਸੀਰੀਅਲ ਦੁਨੀਆ ਦੇ ਫੇਮਸ ਐਪੀਸੋਡਸ ਵਿੱਚੋਂ ਇੱਕ ਹੈ।

ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਪਹਿਲੇ ਦਿਨ ਸ਼ੁਕਰਵਾਰ ਨੂੰ 4.5 ਕਰੋੜ ਰੁਪਏ ਤੇ ਸ਼ਨੀਵਾਰ ਨੂੰ 5.45 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫ਼ਿਲਮ ਅੱਗੇ ਵੀ ਕਮਾਈ ਕਰ ਸਕਦੀ ਹੈ।