ਦਰਅਸਲ ਜਦੋਂ ਕੋਈ ਨੰਬਰ ਬੰਦ ਕਰ ਦਿੰਦਾ ਹੈ ਤਾਂ ਉਹ ਅੱਗੇ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤਾ ਜਾਂਦਾ ਹੈ। ਇਸ ਦੇ ਬਾਅਦ ਜੇ ਕੋਈ ਵਿਅਕਤੀ ਉਸ ਨੰਬਰ ਤੋਂ ਵ੍ਹੱਟਸਐਪ ਲੌਗ ਇਨ ਕਰਦਾ ਹੈ ਤਾਂ ਉਸ ਵਿਅਕਤੀ ਦੀ ਪੁਰਾਣੀ ਚੈਟ ਰੀਸਟੋਰ ਹੋ ਸਕਦੀ ਹੈ ਜਿਹੜਾ ਵਿਅਕਤੀ ਪਹਿਲਾਂ ਇਹ ਨੰਬਰ ਇਸਤੇਮਾਲ ਕਰਦਾ ਸੀ।
ਮਹਿਲਾ ਨੇ ਟਵੀਟ ਕਰਕੇ ਦੱਸਿਆ ਕਿ ਜਦੋਂ ਉਸ ਨੇ ਫੋਨ ਵਿੱਚ ਨਵਾਂ ਸਿਮ ਕਾਰਡ ਪਾ ਕੇ ਵ੍ਹੱਟਸਐਪ ਲੌਗ ਇਨ ਕੀਤਾ ਤਾਂ ਉਹ ਉਸ ਵਿਅਕਤੀ ਦੀ ਚੈਟ ਪੜ੍ਹ ਪਾ ਰਹੀ ਸੀ ਜਿਸ ਕੋਲ ਪਹਿਲੇ ਉਹ ਮੋਬਾਈਲ ਨੰਬਰ ਸੀ। ਉਸ ਮੁਤਾਬਕ ਸਾਰੀ ਚੈਟ ਹਿਸਤਰੀ ਪਲੇਨ ਟੈਕਸਟ ਵਿੱਚ ਉਪਲੱਬਧ ਸੀ। ਇਹ ਸਭ ਵੱਟਸਐਪ ਬੱਗ ਦੀ ਵਜ੍ਹਾ ਕਰਕੇ ਹੋਇਆ।
ਵ੍ਹੱਟਸਐਪ ਨੇ ਆਪਣੀ ਵੈਬਸਾਈਟ ’ਤੇ ਲਿਖਿਆ ਵੀ ਹੈ ਕਿ ਜੇ ਤੁਸੀਂ ਆਪਣਾ ਮੋਬਾਈਲ ਨੰਬਰ ਬਦਲ ਰਹੇ ਹੋ ਤਾਂ ਵ੍ਹੱਟਸਐਪ ਦੀ ਚੈਟ ਡਿਲੀਟ ਕਰਨਾ ਨਾ ਭੁੱਲੋ। ਹਾਲਾਂਕਿ ਜੇ ਤੁਸੀਂ ਚੈਟ ਡਿਲੀਟ ਕਰਨਾ ਭੁੱਲ ਗਏ ਹੋ ਤੇ ਪੁਰਾਣੇ ਨੰਬਰ ਤੋਂ ਹਾਲਾਂਕਿ ਐਕਸੈਸ ਨਹੀਂ ਹੋ ਰਿਹਾ ਤਾਂ 45 ਦਿਨਾਂ ਬਾਅਦ ਉਸ ਨੰਬਰ ਦਾ ਸਾਰਾ ਹਾਲਾਂਕਿ ਡੇਟਾ ਆਟੋਮੈਟੀਕਲੀ ਡਿਲੀਟ ਹੋ ਜਾਂਦਾ ਹੈ।
ਇਸ ਦਾ ਮਤਲਬ ਇਹ ਕਿ ਜੇ ਕੋਈ ਯੂਜ਼ਰ ਆਪਣਾ ਨੰਬਰ ਬੰਦ ਕਰਦਾ ਹੈ ਤੇ ਉਹੀ ਨੰਬਰ ਕਿਸੇ ਹੋਰ ਯੂਜ਼ਰ ਨੂੰ 45 ਦਿਨਾਂ ਬਾਅਦ ਦਿੱਤਾ ਜਾਂਦਾ ਹੈ ਤਾਂ ਉਸ ਨੰਬਰ ਨਾਲ ਸਬੰਧਤ ਪੁਰਾਣਾ ਵ੍ਹੱਟਸਐਪ ਖ਼ਾਤਾ ਡਿਲੀਟ ਹੋ ਜਾਏਗਾ। ਪਰ ਉਕਤ ਮਹਿਲਾ ਐਬੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਨਵਾਂ ਨੰਬਰ ਲਿਆਂ 45 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤਾਂ ਵੀ ਉਸ ਨੂੰ ਪੁਰਾਣੇ ਯੂਜ਼ਰ ਦੀ ਚੈਟ ਹਿਸਟਰੀ ਦਿਖਾਈ ਦੇ ਰਹੀ ਸੀ।