Bernard Hill Death: ਫਿਲਮ 'ਟਾਈਟੈਨਿਕ' 'ਚ ਕੈਪਟਨ ਐਡਵਰਡ ਸਮਿਥ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਬਰਨਾਰਡ ਹਿੱਲ ਦਾ ਦੇਹਾਂਤ ਹੋ ਗਿਆ ਹੈ। ਹਾਲਾਂਕਿ ਬਰਨਾਰਡ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਬੀਬੀਸੀ ਦੇ ਅਨੁਸਾਰ, ਅਭਿਨੇਤਾ ਦੇ ਏਜੰਟ ਲੂ ਕੋਲਸਨ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਮੌਤ ਐਤਵਾਰ, 5 ਮਈ ਦੀ ਸਵੇਰ ਨੂੰ ਹੋਈ। ਉਨ੍ਹਾਂ ਦੀ ਮੰਗੇਤਰ ਐਲੀਸਨ ਉਨ੍ਹਾਂ ਦੇ ਆਖਰੀ ਪਲਾਂ 'ਚ ਉਨ੍ਹਾਂ ਨਾਲ ਮੌਜੂਦ ਸੀ।
ਜਾਣਕਾਰੀ ਮੁਤਾਬਕ ਹਿੱਲ ਨੇ ਕਥਿਤ ਤੌਰ 'ਤੇ ਸ਼ਨੀਵਾਰ 4 ਮਈ ਨੂੰ ਕਾਮਿਕ ਕੋਨ ਲਿਵਰਪੂਲ ਵਿੱਚ ਸ਼ਾਮਲ ਹੋਣਾ ਸੀ, ਪਰ ਆਖਰੀ ਸਮੇਂ ਵਿੱਚ ਰੱਦ ਕਰਨਾ ਪਿਆ।
11 ਵਾਰ ਜਿੱਤੇ ਆਸਕਰ ਅਵਾਰਡ
ਬਰਨਾਰਡ 11 ਆਸਕਰ ਜਿੱਤਣ ਵਾਲਾ ਇੱਕੋ ਇੱਕ ਫਿਲਮ ਸਟਾਰ ਸੀ। ਉਨ੍ਹਾਂ 1997 ਵਿੱਚ ਰਿਲੀਜ਼ ਹੋਈ ‘ਟਾਈਟੈਨਿਕ’ ਅਤੇ 2003 ਵਿੱਚ ਰਿਲੀਜ਼ ਹੋਈ ‘ਲਾਰਡ ਆਫ਼ ਦ ਰਿੰਗਜ਼’ ਵਿੱਚ ਅਹਿਮ ਭੂਮਿਕਾਵਾਂ ਨਿਭਾਈ। ਇਨ੍ਹਾਂ ਦੋਵਾਂ ਫਿਲਮਾਂ ਨੇ 11-11 ਆਸਕਰ ਅਵਾਰਡ ਜਿੱਤੇ।
ਅਭਿਨੇਤਰੀ ਬਾਰਬਰਾ ਡਿਕਸਨ ਨੂੰ ਯਾਦ ਕੀਤਾ
ਅਭਿਨੇਤਾ ਦੀ ਮੌਤ 'ਤੇ ਉਨ੍ਹਾਂ ਦੀ ਸਹਿ-ਕਲਾਕਾਰ ਅਦਾਕਾਰਾ ਬਾਰਬਰਾ ਡਿਕਸਨ ਨੇ ਉਨ੍ਹਾਂ ਨੂੰ ਯਾਦ ਕੀਤਾ ਹੈ। ਅਭਿਨੇਤਰੀ ਨੇ ਇਕ ਟਵੀਟ 'ਚ ਲਿਖਿਆ, 'ਬਹੁਤ ਦੁੱਖ ਨਾਲ ਤੁਹਾਨੂੰ ਸੂਚਿਤ ਕਰ ਰਿਹਾ ਹਾਂ ਕਿ ਬਰਨਾਰਡ ਹਿੱਲ ਦਾ ਦੇਹਾਂਤ ਹੋ ਗਿਆ ਹੈ।
ਅਸੀਂ 1974 ਵਿੱਚ ਵਿਲੀ ਰਸਲ ਦੇ ਸ਼ੋਅ 'ਜਾਨ ਪਾਲ ਜੌਰਜ ਰਿੰਗੋ ਐਂਡ ਬਰਟ' ਵਿੱਚ ਇਕੱਠੇ ਕੰਮ ਕੀਤਾ ਸੀ। ਉਹ ਇੱਕ ਸ਼ਾਨਦਾਰ ਅਭਿਨੇਤਾ ਸੀ। ਉਸ ਨਾਲ ਮਿਲਣਾ ਅਤੇ ਕੰਮ ਕਰਨਾ ਮਾਣ ਵਾਲੀ ਗੱਲ ਸੀ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।
ਥੀਏਟਰ ਅਤੇ ਟੀਵੀ ਸ਼ੋਅ ਰਾਹੀਂ ਵੀ ਜਿੱਤਿਆ ਦਿਲ
'ਟਾਈਟੈਨਿਕ' ਅਤੇ 'ਲਾਰਡ ਆਫ ਦ ਰਿੰਗਸ' ਤੋਂ ਇਲਾਵਾ ਹਿੱਲ ਨੇ ਆਪਣੇ ਕਰੀਅਰ 'ਚ 'ਗਾਂਧੀ' ਅਤੇ 'ਦਿ ਸਕਾਰਪੀਅਨ ਕਿੰਗ' ਸਮੇਤ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਸੀ। ਆਪਣੇ 50 ਸਾਲਾਂ ਦੇ ਅਦਾਕਾਰੀ ਕਰੀਅਰ ਵਿੱਚ, ਫਿਲਮਾਂ ਤੋਂ ਇਲਾਵਾ, ਹਿੱਲ ਨੇ ਟੀਵੀ ਸੀਰੀਅਲਾਂ ਅਤੇ ਥੀਏਟਰ ਵਿੱਚ ਵੀ ਕੰਮ ਕੀਤਾ।
Read More: Gippy Grewal: ਗਿੱਪੀ ਗਰੇਵਾਲ-ਦਿਲਜੀਤ ਦੋਸਾਂਝ ਵਿਚਾਲੇ ਚੱਲ ਰਹੀ ਅਣਬਣ ? ਜਾਣੋ ਇਕੱਠੇ ਫਿਲਮਾਂ ਨਾ ਕਰਨ ਦੀ ਅਸਲ ਵਜ੍ਹਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।