ਲਾਹੌਰ: ਮਸ਼ਹੂਰ ਕਾਮੇਡੀਅਨ ਅਮਾਨਉੱਲਾ ਖ਼ਾਨ ਦਾ ਦਿਹਾਂਤ ਹੋ ਗਿਆ ਹੈ। ਅਭਿਨੇਤਾ ਇਸ ਸ਼ੁੱਕਰਵਾਰ ਨੂੰ ਬਹਿਰੀਆ ਟਾਉਨ ਹਸਪਤਾਲ ਲਾਹੌਰ ਵਿੱਚ 70 ਸਾਲ ਦੀ ਉਮਰ ਭੋਗ ਸਟੇਜ ਤੇ ਕਾਮੇਡੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ।


ਮਨੋਰੰਜਨ ਦੀ ਦੁਨੀਆ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪਾਕਿਸਤਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਇੱਕ ਪ੍ਰਾਈਡ ਆਫ਼ ਪਰਫਾਰਮੈਂਸ ਐਵਾਰਡ ਨਾਲ ਨਿਵਾਜਿਆ ਗਿਆ ਸੀ। 860 ਥੀਏਟਰ ਨਾਟਕ ਕਰਨ ਦਾ ਰਿਕਾਰਡ ਵੀ ਅਮਾਨਉੱਲਾ ਖਾਨ ਦੇ ਨਾਂ ਜਾਂਦਾ ਹੈ। ਉਸ ਨੇ ਪਾਕਿਸਤਾਨ ਤੋਂ ਬਾਹਰ ਵੀ ਵਿਸ਼ੇਸ਼ ਤੌਰ 'ਤੇ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਵਿੱਚ ਪ੍ਰਦਰਸ਼ਨ ਕੀਤਾ ਹੈ। ਬਹੁਤ ਸਾਰੇ ਆਰਟ ਵਿਦਿਆਰਥੀਆਂ ਦਾ ਅਧਿਆਪਕ ਰਿਹਾ ਹੈ।

ਅਮਨਉੱਲਾ ਕਥਿਤ ਤੌਰ 'ਤੇ ਕਈ ਬਿਮਾਰੀਆਂ ਨਾਲ ਪੀੜਤ ਸੀ, ਜਿਸ ਵਿੱਚ ਕਿਡਨੀ ਤੇ ਲੰਗਸ ਦੀ ਅਸਫਲਤਾ ਵੀ ਸ਼ਾਮਲ ਹੈ, ਜਿਸ ਨੂੰ ਮੌਤ ਦਾ ਕਾਰਨ ਦੱਸਿਆ ਗਿਆ ਹੈ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।



ਕਾਮੇਡੀ ਕਿੰਗ ਕਪਿਲ ਸ਼ਰਮਾ, ਗੁਰਪ੍ਰੀਤ ਘੁੱਗੀ ਸਮੇਤ ਹੋਰ ਕਈ ਭਾਰਤੀ ਕਾਮੇਡੀਅਨ ਅਮਾਨਉੱਲਾ ਖਾਨ ਨੂੰ ਆਪਣਾ ਉਸਤਾਦ ਮੰਨਦੇ ਹਨ।