Actor Sarath Babu Death: ਤੇਲਗੂ ਸਿਨੇਮਾ ਦੇ ਸਭ ਤੋਂ ਵਧੀਆ ਅਦਾਕਾਰਾਂ ਵਿੱਚੋਂ ਇੱਕ, ਸਾਰਥ ਬਾਬੂ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ 71 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਸਾਰਥ ਬਾਬੂ ਦਾ ਉਮਰ ਸੰਬੰਧੀ ਬੀਮਾਰੀਆਂ ਕਾਰਨ ਹੈਦਰਾਬਾਦ ਦੇ ਏਆਈਜੀ ਹਸਪਤਾਲ 'ਚ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਇਲਾਜ ਚੱਲ ਰਿਹਾ ਸੀ। ਅਦਾਕਾਰ ਦੀ ਤਬੀਅਤ ਸੋਮਵਾਰ ਸਵੇਰੇ ਵਿਗੜ ਗਈ ਅਤੇ ਉਸ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਦੁਪਹਿਰ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਸਾਰਥ ਬਾਬੂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਨੇ ਕੀਤੀ ਹੈ। ਦਿੱਗਜ ਅਭਿਨੇਤਾ ਦੀ ਮੌਤ ਦੀ ਖਬਰ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਸਦਮੇ 'ਚ ਹਨ, ਉੱਥੇ ਹੀ ਦੱਖਣੀ ਇੰਡਸਟਰੀ 'ਚ ਵੀ ਸੋਗ ਦੀ ਲਹਿਰ ਹੈ।
ਪਹਿਲਾਂ ਵੀ ਆਈ ਸੀ ਸਾਰਥ ਬਾਬੂ ਦੀ ਮੌਤ ਦੀ ਖ਼ਬਰ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਾਰਥ ਬਾਬੂ ਦੀ ਮੌਤ ਦੀਆਂ ਖਬਰਾਂ ਆਈਆਂ ਸਨ, ਪਰ ਪਰਿਵਾਰ ਨੇ ਉਦੋਂ ਕਿਹਾ ਸੀ ਕਿ ਸਾਰਥ ਬਾਬੂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਜ਼ਿੰਦਾ ਹਨ ਪਰ ਅੱਜ ਸਾਊਥ ਦੇ ਇਸ ਦਿੱਗਜ ਅਦਾਕਾਰ ਨੇ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।
ਸਾਰਥ ਬਾਬੂ ਨੂੰ ਮਿਲ ਚੁੱਕੇ ਹਨ ਕਈ ਐਵਾਰਡ
ਸਾਰਥ ਬਾਬੂ ਦਾ ਅਸਲੀ ਨਾਮ ਸਤਯਮ ਬਾਬੂ ਡਿਕਸਿਤੁਲੂ ਹੈ। ਉਸਨੇ 1973 ਵਿੱਚ ਇੱਕ ਤੇਲਗੂ ਫਿਲਮ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ । ਉਹ ਮੁੱਖ ਤੌਰ 'ਤੇ ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਸਰਥ ਨੇ ਕੁਝ ਕੰਨੜ, ਮਲਿਆਲਮ ਅਤੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ । ਉਸਨੂੰ ਨੌਂ ਵਾਰ ਸਹਾਇਕ ਭੂਮਿਕਾ ਵਿੱਚ ਸਰਵੋਤਮ ਅਦਾਕਾਰ ਲਈ ਨੰਦੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।