ਨਵੀਂ ਦਿੱਲੀ: ਮੇਘਾਲਿਆ ਦੇ ਸਾਬਕਾ ਰਾਜਪਾਲ ਅਤੇ ਭਾਜਪਾ ਦੇ ਸੀਨੀਅਰ ਆਗੂ ਤਥਾਗਾਤ ਰਾਏ ਵੱਲੋਂ ਬੰਗਾਲੀ ਫਿਲਮਾਂ ਦੀ ਅਦਾਕਾਰਾ ਸਯਾਨੀ ਘੋਸ਼ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਸ਼ਨੀਵਾਰ ਨੂੰ ਕੋਲਕਾਤਾ ਦੇ ਰਬਿੰਦਰਾ ਸਰੋਬਰ ਥਾਣੇ ਵਿਚ ਦਰਜ ਕੀਤੀ ਗਈ।
16 ਜਨਵਰੀ 2021 ਨੂੰ ਦਾਇਰ ਆਪਣੀ ਸ਼ਿਕਾਇਤ ਵਿੱਚ ਰਾਏ ਨੇ ਕਿਹਾ, "ਮੈਂ ਭਗਵਾਨ ਸ਼ਿਵ ਦਾ ਭਗਤ ਹਾਂ ਅਤੇ ਮੈਂ 1996 ਵਿਚ ਉਨ੍ਹਾਂ ਦੀ ਪੂਜਾ ਲਈ ਤਿੱਬਤ ਵਿਚ ਕੈਲਾਸ਼-ਮਾਨਸਰੋਵਰ ਗਿਆ ਸੀ।ਉਨ੍ਹਾਂ ਨਾਲ ਜੁੜੀ ਫੋਟੋ ਨੇ ਮੇਰੇ ਧਾਰਮਿਕ ਵਿਸ਼ਵਾਸ ਦੀ ਬੁਰੀ ਤਰ੍ਹਾਂ ਬੇਇੱਜ਼ਤੀ ਕੀਤੀ ਹੈ।ਇਹ ਆਈਪੀਸੀ ਦੀ ਧਾਰਾ 295 ਏ ਦੇ ਅਧੀਨ ਇੱਕ ਜੁਰਮ ਹੈ। ਮੈਂ ਬੇਨਤੀ ਕਰਦਾ ਹਾਂ ਕਿ ਇਸ ਅਪਰਾਧ ਵੱਲ ਧਿਆਨ ਦਿੱਤਾ ਜਾਵੇ ਅਤੇ ਸਯਾਨੀ ਘੋਸ਼ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।"
18 ਫਰਵਰੀ 2015 ਨੂੰ, ਅਦਾਕਾਰਾ ਨੇ ਇੱਕ ਤਸਵੀਰ ਪੋਸਟ ਕੀਤੀ ਸੀ, ਜਿਸ ਵਿੱਚ ਇੱਕ ਔਰਤ ਨੂੰ ਪਵਿੱਤਰ ਹਿੰਦੂ ਚਿੰਨ੍ਹ ਸ਼ਿਵਲਿੰਗਲ ਉੱਤੇ ਕੰਡੋਮ ਲਗਾਉਂਦੇ ਦੇਖਿਆ ਗਿਆ ਸੀ।ਉਸਨੇ ਇਸ ਤਸਵੀਰ ਦੇ ਨਾਲ ਲਿਖਿਆ 'Gods cudnt have been more useful' (ਰੱਬ ਹੁਣ ਮਦਦਗਾਰ ਨਹੀਂ ਹੋ ਸਕਦਾ)।
ਅਭਿਨੇਤਰੀ 'ਤੇ ਧਰਮ ਦੀ ਬੇਇੱਜ਼ਤੀ ਕਰਨ ਦਾ ਇਲਜ਼ਾਮ, ਭਾਜਪਾ ਨੇਤਾ ਨੇ ਕੀਤੀ ਸ਼ਿਕਾਇਤ
ਏਬੀਪੀ ਸਾਂਝਾ
Updated at:
18 Jan 2021 05:15 PM (IST)
ਮੇਘਾਲਿਆ ਦੇ ਸਾਬਕਾ ਰਾਜਪਾਲ ਅਤੇ ਭਾਜਪਾ ਦੇ ਸੀਨੀਅਰ ਆਗੂ ਤਥਾਗਾਤ ਰਾਏ ਵੱਲੋਂ ਬੰਗਾਲੀ ਫਿਲਮਾਂ ਦੀ ਅਦਾਕਾਰਾ ਸਯਾਨੀ ਘੋਸ਼ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।
- - - - - - - - - Advertisement - - - - - - - - -