ਮੁੰਬਈ: 80ਵੇਂ ਦਹਾਕੇ 'ਚ ਰਿਸ਼ੀ ਕਪੂਰ ਤੋਂ ਲੈਕੇ ਸ਼ਤਰੂਘਨ ਸਿਨ੍ਹਾ ਨਾਲ ਕੰਮ ਕਰਨ ਵਾਲੀ ਅਦਾਕਾਰਾ ਗੀਤਾ ਬਹਿਲ ਦਾ ਸ਼ਨੀਵਾਰ ਰਾਤ ਕੋਰੋਨਾ ਲਾਗ ਨਾਲ ਦੇਹਾਂਤ ਹੋ ਗਿਆ। ਕੋਰੋਨਾ 64 ਸਾਲਾ ਪੌਜ਼ੇਟਿਵ ਗੀਤਾ ਬਹਿਲ ਨੂੰ 19 ਅਪ੍ਰੈਲ ਨੂੰ ਮੁੰਬਈ ਦੇ ਜੁਹੂ ਸਥਿਤ ਕ੍ਰਿਟੀਕੇਅਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।


ਉਹ 80 ਤੇ 90 ਦੇ ਦਹਾਕੇ 'ਚ ਕਈ ਫਿਲਮਾਂ 'ਚ ਹੀਰੋਇਨ ਦੇ ਤੌਰ 'ਤੇ ਕੰਮ ਕਰਨ ਵਾਲੇ ਅਦਾਕਾਰ ਰਵੀ ਬਹਿਲ ਦੀ ਭੈਣ ਸੀ। ਗੀਤਾ ਦੇ ਭਰਾ ਰਵੀ ਬਹਿਲ, ਉਨ੍ਹਾਂ ਦੀ 85 ਸਾਲਾ ਮਾਂ ਤੇ ਘਰ 'ਚ ਕੰਮ ਕਰਨ ਵਾਲੀ ਬਾਈ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਸਨ ਪਰ ਘਰ 'ਚ ਆਇਸੋਲੇਸ਼ਨ 'ਚ ਰਹਿੰਦਿਆਂ ਇਹ ਤਿੰਨੇ ਹੀ ਇਸ ਬਿਮਾਰੀ ਤੋਂ 7 ਤੋਂ 10 ਦਿਨਾਂ 'ਚ ਉੱਭਰ ਗਏ ਸਨ। ਪਰ ਵਿਗੜਦੀ ਹਾਲਤ ਦੇ 26 ਅਪ੍ਰੈਲ ਨੂੰ ਗੀਤਾ ਨੂੰ ਆਈਸੀਯੂ 'ਚ ਸ਼ਿਫਟ ਕੀਤਾ ਗਿਆ ਸੀ। ਉਨ੍ਹਾਂ ਦੀ ਹਾਲਤ ਹੋਰ ਵਿਗੜ ਜਾਣ ਤੇ ਦੋ ਦਿਨ ਪਹਿਲਾਂ ਹੀ ਵੈਂਟੀਲੇਟਰ 'ਤੇ ਰੱਖਿਆ ਸੀ।


ਗੀਤਾ ਬਹਿਲ ਨੇ ਜਾਣੇ-ਮਾਣੇ ਨਿਰਦੇਸ਼ਕ ਰਾਜ ਖੋਸਲਾ ਦੀ ਹਿੱਟ ਫ਼ਿਲਮ ਤੁਲਸੀ ਤੇਰੇ ਆਂਗਣ ਕੀ (1978) ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ 'ਚ ਵਿਨੋਦ ਖੰਨਾ, ਨੂਤਨ ਤੇ ਆਸ਼ਾ ਪਾਰੇਖ ਜਿਹੇ ਦਿੱਗਜ਼ ਕਲਾਕਾਰ ਮੁੱਖ ਭੂਮਿਕਾ 'ਚ ਸਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ