ਮੁੰਬਈ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਲੱਗਾ ਹੋਇਆ ਹੈ। ਅਜਿਹੇ 'ਚ ਜਿੱਥੇ ਹਰ ਤਰ੍ਹਾਂ ਦੀ ਸ਼ੂਟਿੰਗ ਬੰਦ ਹੈ ਤਾਂ ਉੱਥੇ ਦਰਸ਼ਕਾਂ ਲਈ ਪੁਰਾਣੇ ਮਸ਼ਹੂਰ ਸੀਰੀਅਲ ਮੁੜ ਪ੍ਰਸਾਰਤ ਕੀਤੇ ਜਾ ਰਹੇ ਹਨ। ਅਜਿਹਾ ਇੱਕ ਸ਼ੋਅ ਹੈ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ। ਅਦਾਕਾਰਾ ਮਾਹਿਕਾ ਸ਼ਰਮਾ ਨੇ ਦੱਸਿਆ ਕਿ ਉਹ ਕਪਿਲ ਸ਼ਰਮਾ ਸ਼ੋਅ ਦੀ ਪ੍ਰਸ਼ੰਸਕ ਹੈ। ਮਾਹਿਕਾ ਨੇ ਕਿਹਾ ਕਿ ਉਹ ਕਪਿਲ ਸ਼ਰਮਾ ਨਾਲ ਡੇਟ ਕਰਨਾ ਚਾਹੁੰਦੀ ਹੈ। ਮਾਹਿਕਾ ਪਹਿਲਾਂ ਰਾਹੁਲ ਗਾਂਧੀ ਨੂੰ ਪ੍ਰਪੋਜ਼ ਕਰ ਚੁੱਕੀ ਹੈ।
ਮਾਹਿਕਾ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਪਿਲ ਸ਼ਰਮਾ ਨੂੰ ਦੇਖਣਾ ਚੰਗਾ ਲੱਗਦਾ ਹੈ। ਮਾਹਿਕਾ ਨੇ ਕਪਿਲ ਸ਼ਰਮਾ ਦੀ ਪ੍ਰਸ਼ੰਸਾਂ ਕਰਦਿਆਂ ਹੋਇਆ ਕਿਹਾ, ਕਪਿਲ ਨੇ ਆਪਣੇ ਦਮ 'ਤੇ ਮਨੋਰੰਜਨ ਜਗਤ ਨਵੀਆਂ ਉੱਚਾਈਆਂ 'ਤੇ ਪਹੁੰਚਾਇਆ। ਮਾਹਿਕਾ ਨੇ ਇਹ ਵੀ ਕਿਹਾ ਕਿ ਜੇਕਰ ਭਵਿੱਖ 'ਚ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਕਾਮੇਡੀਅਨ ਦੇ ਨਾਲ ਸਕ੍ਰੀਨ 'ਤੇ ਕੰਮ ਕਰਨਾ ਪੰਸਦ ਕਰੇਗੀ।
ਮਾਹਿਕਾ ਮੁਤਾਬਕ ਕਪਿਲ ਇਕ ਚੰਗੇ ਇਨਸਾਨ ਹਨ। ਮੈਂ ਉਨ੍ਹਾਂ ਨੂੰ ਜਾਣਿਆ ਹੈ। ਜੇਕਰ ਮੌਕਾ ਦਿੱਤਾ ਜਾਵੇ ਤਾਂ ਮੈਨੂੰ ਉਨ੍ਹਾਂ ਨਾਲ ਕੰਮ ਕਰਨਾ ਚੰਗਾ ਲੱਗੇਗਾ। ਮੈਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਲਾਇਆ ‘ਮਹਿੰਗਾਈ ਦਾ ਟੀਕਾ’, ਪੈਟਰੋਲ- ਡੀਜ਼ਲ ਹੋਇਆ ਦੋ ਰੁਪਏ ਮਹਿੰਗਾ
ਮਾਹਿਕਾ ਨੇ ਕਿਹਾ ਲੌਕਡਾਊਨ ਦੇ ਇਸ ਔਖੇ ਸਮੇਂ ਦੌਰਾਨ ਤੇ ਅਕੇਵੇਂ ਦੀ ਵਜ੍ਹਾ ਨਾਲ ਮੈਨੂੰ ਕਪਿਲ ਸ਼ਰਮਾ ਤੇ ਉਨ੍ਹਾਂ ਦਾ ਸ਼ੋਅ ਦੇਖਣ 'ਚ ਮਜ਼ਾ ਆਉਂਦਾ ਹੈ। ਮਾਹਿਕਾ ਨੇ ਮਿਸ ਪੂਰਵਉੱਤਰ ਦਾ ਖ਼ਿਤਾਬ ਜਿੱਤਿਆ ਹੈ। ਕੋਰੋਨਾ ਕਾਰਨ ਲੰਡਨ 'ਚ ਫਸੀ FIR ਦੀ ਅਦਾਕਾਰਾ ਬੋਲੀ ਡਰ ਲੱਗ ਰਿਹਾ ਹੈ...ਲੰਡਨ 'ਚ ਮਾਹਿਕਾ ਸ਼ਰਮਾ ਸੈਲਫ਼ ਆਈਸੋਲੇਸ਼ਨ 'ਚ ਰਹਿ ਰਹੀ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਮਾਹਿਕਾ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਦੇਸ਼ ਤੇ ਪਰਿਵਾਰ ਤੋਂ ਦੂਰ ਲੰਡਨ 'ਚ ਡਰ ਦੇ ਮਾਹੌਲ 'ਚ ਜੀਅ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ