ਕਤਲ ਕੇਸ ਦੇ ਦੋਸ਼ੀ ਨੇ ਆਪਣਾ ਗੁਪਤ ਅੰਗ ਕੀਤਾ ਮੰਦਰ 'ਚ ਭੇਟ
ਏਬੀਪੀ ਸਾਂਝਾ | 06 May 2020 10:29 AM (IST)
ਜੇਲ੍ਹ ਦੇ ਸੁਪਰਡੰਟ ਮਨੋਜ ਸਾਹੂ ਨੇ ਦੱਸਿਆ ਕਿ ਕੈਦੀ ਨੇ ਸੋਮਵਾਰ ਰਾਤ ਸਮੇਂ ਕੋਈ ਸੁਫਨਾ ਦੇਖਿਆ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ। ਉਨ੍ਹਾਂ ਮੁਤਾਬਕ ਕੈਦੀ ਨੇ ਸੁਫਨੇ ਵਿੱਚ ਭਗਵਾਨ ਸ਼ਿਵ ਨੂੰ ਦੇਖਿਆ ਸੀ।
ਸੰਕੇਤਕ ਤਸਵੀਰ
ਗਵਾਲੀਅਰ: ਕਤਲ ਦੇ ਮਾਮਲੇ ਦੇ ਦੋਸ਼ੀ ਤੇ ਉਮਰ ਕੈਦ ਕੱਟ ਰਹੇ ਨੌਜਵਾਨ ਨੇ ਬੀਤੇ ਕੱਲ੍ਹ ਆਪਣੇ ਆਪ ਨਾਲ ਹੀ ਜੱਗੋਂ ਤੇਰ੍ਹਵੀਂ ਕਰ ਲਈ। 25 ਸਾਲਾ ਕੈਦੀ ਨੇ ਆਪਣਾ ਗੁਪਤ ਅੰਗ ਕੱਟ ਕੇ ਗਵਾਲੀਅਰ ਦੀ ਕੇਂਦਰੀ ਜੇਲ੍ਹ ਅੰਦਰ ਸਥਿਤ ਮੰਦਰ ਵਿੱਚ ਅਰਪਨ ਕਰ ਦਿੱਤਾ। ਕੈਦੀ ਨੂੰ ਗੰਭੀਰ ਹਾਲਤ ਵਿੱਚ ਭਰਤੀ ਕਰਵਾਇਆ ਗਿਆ ਹੈ। ਜੇਲ੍ਹ ਦੇ ਸੁਪਰਡੰਟ ਮਨੋਜ ਸਾਹੂ ਨੇ ਦੱਸਿਆ ਕਿ ਕੈਦੀ ਨੇ ਸੋਮਵਾਰ ਰਾਤ ਸਮੇਂ ਕੋਈ ਸੁਫਨਾ ਦੇਖਿਆ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ। ਉਨ੍ਹਾਂ ਮੁਤਾਬਕ ਕੈਦੀ ਨੇ ਸੁਫਨੇ ਵਿੱਚ ਭਗਵਾਨ ਸ਼ਿਵ ਨੂੰ ਦੇਖਿਆ ਸੀ। ਸੁਪਰੰਡ ਨੇ ਅੱਗੇ ਦੱਸਿਆ ਕਿ ਉਸ ਨੇ ਮੰਗਲਵਾਰ ਸਵੇਰੇ ਸਾਢੇ ਕੁ ਛੇ ਵਜੇ ਜੇਲ੍ਹ ਵਿਚਲੇ ਮੰਦਰ ਵਿੱਚ ਜਾ ਕੇ ਪੂਜਾ ਕੀਤੀ ਤੇ ਆਪਣਾ ਗੁਪਤ ਅੰਗ ਵੱਢ ਕੇ ਮੰਦਰ ਵਿੱਚ ਚੜ੍ਹਾ ਦਿੱਤਾ।