ਨਵੀਂ ਦਿੱਲੀ: ਦੁਨੀਆਂ ਭਰ 'ਚ ਕੋਰੋਨਾਵਾਇਰਸ ਲੋਕਾਂ ਦੀ ਸਿਹਤ ਦੇ ਨਾਲ-ਨਾਲ ਹੋਰਨਾਂ ਚੀਜ਼ਾਂ 'ਤੇ ਵੀ ਅਸਰ ਪਾ ਰਿਹਾ ਹੈ। ਇਸ ਦਾ ਖਾਸਾ ਅਸਰ ਵਪਾਰ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਕਾਰਨ ਲੌਕਡਾਊਨ ਹੈ, ਜਿਸ ਨਾਲ ਤੇਲ ਦੀ ਖਪਤ ਵੀ ਘੱਟ ਗਈ ਹੈ। ਇਸ ਦੇ ਚਲਦਿਆਂ ਅੰਤਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ  ਹਨ। ਪਰ ਇਸ ਦਾ ਭਾਰਤ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ।

ਕੇਂਦਰ ਸਰਕਾਰ ਨੇ ਮੰਗਲਵਾਰ ਰਾਤ ਨੂੰ ਪੈਟਰੋਲ 'ਤੇ ਐਕਸਾਈਜ਼ ਡਿਊਟੀ ‘ਚ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ‘ਚ 13 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਐਕਸਾਈਜ਼ ਡਿਊਟੀ ਦੇ ਇਸ ਵਾਧੇ ਨਾਲ ਖਪਤਕਾਰਾਂ ‘ਤੇ ਕੋਈ ਅਸਰ ਨਹੀਂ ਪਏਗਾ ਕਿਉਂਕਿ ਇਹ ਅੰਤਰਰਾਸ਼ਟਰੀ ਰੇਟਾਂ ‘ਚ ਗਿਰਾਵਟ ਦੇ ਅਨੁਸਾਰ ਐਡਜਸਟ ਹੋ ਜਾਵੇਗਾ ਅਤੇ ਕੀਮਤਾਂ 'ਚ ਕੋਈ ਵਾਧਾ ਨਹੀਂ ਹੋਵੇਗਾ।

ਇਸ ਸੂਬੇ ‘ਚ ਲੱਗੀ ਸ਼ਰਾਬ ਦੀ ਵਿਕਰੀ ‘ਤੇ ਰੋਕ, ਲੌਕਡਾਊਨ ‘ਚ ਦਿੱਤੀ ਢਿੱਲ ਵੀ ਲਈ ਵਾਪਿਸ

ਕੋਰੋਨਾਵਾਇਰਸ ਕਾਰਨ ਮੰਗ ਦੀ ਘਾਟ ਕਾਰਨ ਪਿਛਲੇ ਮਹੀਨੇ ਬ੍ਰੈਂਟ ਕੱਚੇ ਤੇਲ ਦੀ ਕੀਮਤ 18.10 ਪ੍ਰਤੀ ਬੈਰਲ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ। ਇਹ 1999 ਤੋਂ ਬਾਅਦ ਦੀ ਸਭ ਤੋਂ ਘੱਟ ਕੀਮਤ ਸੀ। ਹਾਲਾਂਕਿ, ਇਸ ਤੋਂ ਬਾਅਦ ਕੀਮਤਾਂ ‘ਚ ਥੋੜ੍ਹਾ ਜਿਹਾ ਵਾਧਾ ਹੋਇਆ ਅਤੇ ਇਹ ਪ੍ਰਤੀ ਬੈਰਲ  28 ਡਾਲਰ ‘ਤੇ ਪਹੁੰਚ ਗਿਆ।

ਦਿੱਲੀ ਸਰਕਾਰ ਵੀ ਵਧਾ ਚੁਕੀ ਵੈਟ:

ਮੰਗਲਵਾਰ ਨੂੰ ਦਿੱਲੀ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ 'ਤੇ ਵੈਟ ਵਧਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਇਸ ਆਦੇਸ਼ ਅਨੁਸਾਰ ਪੈਟਰੋਲ 'ਤੇ ਵੈਟ 27 ਪ੍ਰਤੀਸ਼ਤ ਤੋਂ ਵਧਾ ਕੇ 30 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਜਦੋਂ ਕਿ ਡੀਜ਼ਲ 'ਤੇ 16.75 ਫੀਸਦ ਤੋਂ ਵਧਾ ਕੇ 30 ਫੀਸਦ ਕੀਤਾ ਗਿਆ ਹੈ। ਯਾਨੀ ਦਿੱਲੀ ‘ਚ ਡੀਜ਼ਲ 1.67 ਰੁਪਏ ਪ੍ਰਤੀ ਲੀਟਰ ਤੇ ਪੈਟਰੋਲ 7.10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਪੰਜਾਬ ਸਰਕਾਰ ਨੇ ਲਾਇਆ ‘ਮਹਿੰਗਾਈ ਦਾ ਟੀਕਾ’, ਪੈਟਰੋਲ- ਡੀਜ਼ਲ ਹੋਇਆ ਦੋ ਰੁਪਏ ਮਹਿੰਗਾ