ਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਦੇ ਇੱਕ ਨਵੇਂ ਨਿਰਦੇਸ਼ ਅਨੁਸਾਰ ਤੁਰੰਤ ਪ੍ਰਭਾਵ ਨਾਲ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਨੂੰ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ। ਨਾਲ ਹੀ ਜਿਸ ਲੇਨ ‘ਚ ਜ਼ਰੂਰੀ ਸੇਵਾਵਾਂ ਦੀ ਦੁਕਾਨ ਤੋਂ ਇਲਾਵਾ ਹੋਰ ਦੁਕਾਨਾਂ ਖੁੱਲ੍ਹੀਆਂ ਸਨ, ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਹੁਣ ਮੁੰਬਈ ‘ਚ ਸਿਰਫ ਮੈਡੀਕਲ ਅਤੇ ਰਾਸ਼ਨ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਦੁੱਧ, ਸਬਜ਼ੀਆਂ ਅਤੇ ਫਲਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ।
ਲੌਕਡਾਊਨ ਦੇ ਤੀਜੇ ਪੜਾਅ ਤੋਂ ਬਾਅਦ 4 ਮਈ ਨੂੰ ਮਹਾਰਾਸ਼ਟਰ ਸਰਕਾਰ ਨੇ ਕੁਝ ਸ਼ਰਤਾਂ ਨਾਲ ਸ਼ਰਾਬ ਦੀ ਦੁਕਾਨ ਖੋਲ੍ਹਣ ਦੀ ਆਗਿਆ ਦਿੱਤੀ ਸੀ। ਮੁੰਬਈ ‘ਚ 4 ਮਈ ਨੂੰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਸਥਿਤੀ ਸਪਸ਼ਟ ਨਹੀਂ ਸੀ, ਇਸ ਲਈ ਕੁਝ ਥਾਵਾਂ 'ਤੇ ਸ਼ਰਾਬ ਦੀਆਂ ਦੁਕਾਨਾਂ ਕੁਝ ਘੰਟਿਆਂ ਲਈ ਖੁੱਲ੍ਹੀਆਂ ਸਨ। 5 ਮਈ ਨੂੰ ਸਵੇਰੇ 10 ਵਜੇ ਸ਼ਰਾਬ ਦੀ ਦੁਕਾਨ ਖੁੱਲ੍ਹਣ ਤੋਂ 2 ਘੰਟੇ ਪਹਿਲਾਂ ਹੀ ਲੋਕ ਦੁਕਾਨਾਂ ਦੇ ਬਾਹਰ ਖੜੇ ਹੋ ਗਏ ਸਨ।
ਇਹ ਵੀ ਪੜ੍ਹੋ :