ਮੁਕਤਸਰ (ਅਸ਼ਰਫ ਢੁੱਡੀ): ਕੋਰੋਨਾਵਾਇਰਸ (coronavirus) ਦੇ ਫੈਲਣ ਤੋਂ ਬਾਦ ਦੇਸ਼ ਦੇ ‘ਚ ਅਜਿਹੇ ਹਾਲਾਤ ਬਣੇ ਹੋਏ ਹਨ ਜੋ ਅਸੀਂ ਕਦੇ ਸੋਚੇ ਵੀ ਨਹੀਂ ਸੀ। ਆਮ ਆਦਮੀ ਆਰਥਿਕ ਸੰਕਟ ਚੋਂ ਲੰਗ ਰਿਹਾ ਹੈ। ਇਸੇ ਦੌਰਾਨ ਕਾਂਗਰਸ (Congress) ਦੇ ਵਿਧਾਇਕ ਅਮਰਿੰਦਰ ਰਾਜਾ ਵੜਿੰਗ (Raja Warring) ਨੇ ਪੰਜਾਬ ਦੇ ਵੱਡੇ ਸਿਆਸੀ ਪਰਿਵਾਰ (ਬਾਦਲ ਪਰਿਵਾਰ) ਨੂੰ ਇੱਕ ਚਿੱਠੀ ਲਿਖੀ ਹੈ ਜਿਸ ‘ਚ ਉਨ੍ਹਾਂ ਨੇ ਹਰਸਿਮਰਤ ਬਾਦਲ (Harsimrat Badal) ਅਤੇ ਸੁਖਬੀਰ ਬਾਦਲ (Sukhbir Badal) ਨੂੰ ਕੂਝ ਬੇਨਤੀਆ ਕੀਤੀਆਂ ਹਨ।
ਵੜਿੰਗ ਵਲੋਂ ਕੀਤੀ ਪਹਿਲੀ ਬੇਨਤੀ: ਰਾਜਾ ਵੜਿੰਗ ਨੇ ਇਹ ਕੀਤੀ ਹੈ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਲਈ ਕੰਮ ਕਰਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਲੌਕਡਾਊਣ ਸਮੇ ਵਿੱਚ ਪੁਰੀ ਤਨਖਾਹਾਂ ਦਿੱਤੀਆਂ ਜਾਣ।
ਦੂਜੀ ਬੇਨਤੀ: ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਪੰਜਾਬ ਦੇ ਕੇਬਲ ਨੈਟਵਰਕ ਫਾਸਟ-ਵੇ :ਚ ਬਾਦਲ ਪਰਿਵਾਰ ਦੀ ਹਿੱਸੇਦਾਰੀ ਹੈ ਜਿਸ ਕਰਕੇ ਉਹ ਪੰਜਾਬ ਦੇ ਲੋਕਾਂ ਨੂੰ ਕੇਬਲ ਟੀਵੀ ਅਤੇ ਇੰਟਰਨੈੱਟ ਦਾ ਕਿਰਾਇਆ ਮਾਫ਼ ਕਰ ਸਕਦੇ ਹਨ।
ਤੀਜੀ ਬੇਨਤੀ: ਰਾਜਾ ਵੜਿੰਗ ਆਪਣੀ ਤੀਜੀ ਬੇਨਤੀ ‘ਚ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੇ ਹੋਟਲ ‘ਸੁਖ ਵਿਲਾਸ’ ਨੂੰ ਕੁਆਰੰਟੀਨ ਸੈਂਟਰ ਬਣਾਉਣ ਦੀ ਇਜਾਜ਼ਤ ਦੇਣੀ ਚਾਹਿਦੀ ਹੈ। ਰਾਜਾ ਵੜਿੰਗ ਨੇ ਇਹ ਵੀ ਕਿਹਾ ਹੈ ਕਿ ਕਈ ਵੱਡੀਆਂ ਹਸਤੀਆਂ ਨੇ ਆਪਣੇ ਹੋਟਲਾਂ ਨੂੰ ਆਈਸੋਲੇਸ਼ਨ ਵਾਰਡ ਬਣਾਉਣ ਲਈ ਦਿੱਤੇ ਹਨ। ਇਸ ਲਈ ਬਾਦਲ ਪਰਿਵਾਰ ਵੀ ਆਪਣੇ ਹੋਟਲ ਨੂੰ ਆਈਸੋਲੇਸ਼ਨ ਸੈਂਟਰ ਬਣਾ ਕੇ ਪੰਜਾਬੀਆਂ ਦੀ ਮਦਦ ਕਰਨ।
ਪੜ੍ਹੋ ਰਾਜਾ ਵੜਿੰਗ ਦੀ ਲਿਖੀ ਚਿੱਠੀ:
ਫਿਲਹਾਲ ਇਸ ਚਿੱਠੀ ‘ਤੇ ਬਾਦਲ ਪਰਿਵਾਰ ਵਲੋਂ ਅਜੇ ਕੋਈ ਪ੍ਰਤੀਕਿਰੀਆ ਨਹੀਂ ਆਈ।
ਰਾਜੇ ਨੇ ਕੀਤੀ ਬਾਦਲਾਂ ਨੂੰ ਬੇਨਤੀ, ਕੀ ਹੋਏਗੀ ਪ੍ਰਵਾਨ!
ਏਬੀਪੀ ਸਾਂਝਾ
Updated at:
05 May 2020 09:55 PM (IST)
ਰਾਜਾ ਵੜਿੰਗ ਅਕਸਰ ਪੰਜਾਬ ਦੀ ਸਿਆਸਤ ਕਰਕੇ ਸੁਰਖੀਆਂ ‘ਚ ਰਹਿੰਦੇ ਹਨ। ਰਾਜਾ ਵੜਿੰਗ ਦੀ ਚਿੱਠੀ ਨੇ ਇੱਕ ਵਾਰ ਫਿਰ ਪੰਜਾਬ ਦੇ ਵੱਡੇ ਸਿਆਸਤਦਾਨ ਬਾਦਲ ਪਰਿਵਾਰ ਲਈ ਸਵਾਲ ਖੜੇ ਕੀਤੇ ਹਨ।
ਪੁਰਾਣੀ ਤਸਵੀਰ
- - - - - - - - - Advertisement - - - - - - - - -