ਇਨ੍ਹਾਂ ਮੁਲਾਜ਼ਮਾਂ ਨੇ ਰੋਸ ਪਰਦਰਸ਼ਨ ਰਾਹੀਂ ਕਪੈਟਨ ਸਰਕਾਰ ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ। ਇਹ ਡਰਾਇਵਰ 'ਤੇ ਕੰਡਕਟਰ ਸੂਬੇ ਭਰ ਵਿੱਚੋਂ ਬੱਸਾਂ ਲੈ ਕਿ ਬਾਹਰਲੇ ਰਾਜਾਂ 'ਚ ਫਸੇ ਪੰਜਾਬੀਆਂ ਨੂੰ ਲੈਣ ਗਏ ਸਨ। ਜਿਸ ਤੋਂ ਬਾਅਦ ਇਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।ਇਸ ਗੱਲ ਦੀ ਪੁਸ਼ਟੀ ਪਰਨੀਤ ਸਿੰਘ, ਡਿਪਟੀ ਡਾਇਰੈਕਟਰ, ਪੰਜਾਬ ਰੋਡਵੇਜ ਨੇ ਕੀਤੀ ਹੈ।
ਨਾਂਦੇੜ ਅਤੇ ਬਾਹਰੀ ਰਾਜਾਂ ਤੋਂ ਪੰਜਾਬ ਪਰਤੇ ਲੋਕਾਂ ਵਿੱਚੋਂ 969 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਸੂਬੇ 'ਚ ਕੁੱਲ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 1467 ਹੋ ਗਈ ਹੈ।ਅੰਮ੍ਰਿਤਸਰ ਵਿੱਚ ਇਸ ਵਕਤ ਸਭ ਤੋਂ ਵੱਧ ਕੋਰੋਨਾ ਮਰੀਜ਼ ਹਨ। ਇੱਥੇ 220 ਲੋਕ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਜਾ ਚੁੱਕੇ ਹਨ।