ਮੁੰਬਈ: ਅਦਾਕਾਰਾ ਨਤਾਸ਼ਾ ਸੂਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਉਨ੍ਹਾਂ ਆਪਣੀ ਆਉਣ ਵਾਲੀ ਥ੍ਰਿਲਰ ਸ਼ੋਅ ਡੇਂਜਰਸ ਦੇ ਪ੍ਰਮੋਸ਼ਨ ਛੱਡਣੀ ਪਵੇਗੀ। ਨਤਾਸ਼ਾ ਨੇ ਦੱਸਿਆ ਕਿ ਉਹ ਪਹਿਲੀ ਅਗਸਤ ਤੋਂ ਬਿਮਾਰ ਹੈ।


ਨਤਾਸ਼ਾ ਅਗਸਤ ਦੀ ਸ਼ੁਰੂਆਤ 'ਚ ਕੁਝ ਜ਼ਰੂਰੀ ਕੰਮ ਦੇ ਸਿਲਸਿਲੇ 'ਚ ਪੁਣਾ ਗਈ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਉੱਥੋਂ ਹੀ ਕੋਰੋਨਾ ਵਾਇਰਸ ਹੋਇਆ ਹੈ। ਨਤਾਸ਼ਾ ਨੇ ਕਿਹਾ 'ਮੈਨੂੰ ਲੱਗਦਾ ਹੈ ਕਿ ਮੈਂ ਇਹ ਵਾਇਰਸ ਆਪਣੀ ਭੈਣ ਰੁਪਾਲੀ ਤੇ ਦਾਦੀ ਨੂੰ ਦਿੱਤਾ ਹੈ।'


ਨਤਾਸ਼ਾ ਨੇ ਕਿਹਾ 'ਉਹ ਬਿਮਾਰ ਹੈ ਪਰ ਹੌਲ਼ੀ-ਹੌਲ਼ੀ ਸਭ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਇਹ ਅਜੀਬ ਇਤਫਾਕ ਹੈ ਕਿ ਮੈਨੂੰ ਮੇਰੀ ਫਿਲਮ ਡੇਂਜਰਸ ਦੀ ਪ੍ਰਮੋਸ਼ਨ ਤੋਂ ਦੂਰ ਰਹਿਣਾ ਪਵੇਗਾ, ਜੋ 14 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।'


ਨਤਾਸ਼ਾ ਨੇ ਕਿਹਾ 'ਮੈਂ ਮੇਰੇ ਸਹਿ ਕਲਾਕਾਰ ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗ੍ਰੋਵਰ ਨਾਲ ਫਿਲਮ ਦੀ ਪ੍ਰਮੋਸ਼ਨ 'ਚ ਹਿੱਸਾ ਲੈਣ ਲਈ ਬਹੁਤ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੀ ਸੀ। ਪਰ ਹੁਣ ਕੋਰੋਨਾ ਵਾਇਰਸ ਦੇ ਚੱਲਦਿਆਂ ਇਹ ਸੰਭਵ ਨਹੀਂ ਹੋਵੇਗਾ।'


ਨਤਾਸ਼ਾ ਨੇ ਕਿਹਾ 'ਰੱਬ ਦੀ ਕਿਰਪਾ ਨਾਲ ਮੈਂ ਜਲਦ ਠੀਕ ਹੋ ਜਾਵਾਂਗੀ। ਫਿਲਹਾਲ ਮੈਂ ਸਰੀਰਕ ਤੌਰ 'ਤੇ ਥੱਕੀ ਹੋਈ ਮਹਿਸੂਸ ਕਰ ਰਹੀ ਹਾਂ ਪਰ ਮਾਨਸਿਕ ਤੌਰ 'ਤੇ ਮੈਂ ਉਤਸ਼ਾਹਿਤ ਹਾਂ ਤੇ ਆਪਣੀ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਮਿਲਣ ਵਾਲੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੀ ਹਾਂ।'


https://www.instagram.com/p/B_4sq3UHZg0/?utm_source=ig_web_copy_link

ਕੋਰੋਨਾ ਦਾ ਖਤਰਾ ਬਰਕਰਾਰ, ਪੰਜਾਬ 'ਚ 987 ਨਵੇਂ ਕੇਸ, 24 ਲੋਕਾਂ ਦੀ ਮੌਤ


ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 89 ਨਵੇਂ ਕੇਸ, ਮੌਤਾਂ ਦੀ ਗਿਣਤੀ ਹੋਈ 25

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ