Tamannah Bhatia Break Silence On Marriage: ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਅਤੇ ਵਿਜੇ ਵਰਮਾ ਨੂੰ ਅਕਸਰ ਇਕੱਠੇ ਕੁਆਲਿਟੀ ਟਾਈਮ ਬਿਤਾਉਂਦੇ ਦੇਖਿਆ ਜਾਂਦਾ ਹੈ। ਦੋਵੇਂ ਇਵੈਂਟਸ 'ਚ ਵੀ ਇਕੱਠੇ ਨਜ਼ਰ ਆਉਂਦੇ ਹਨ। ਹੁਣ ਫੈਨਜ਼ ਦੋਵਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ, ਜੋੜੇ ਨੇ ਅਜੇ ਤੱਕ ਆਪਣੇ ਵਿਆਹ ਦੀ ਯੋਜਨਾ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ। ਪਰ ਤਮੰਨਾ ਭਾਟੀਆ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਆਪਣੇ ਵਿਆਹ ਦੀ ਯੋਜਨਾ 'ਤੇ ਚੁੱਪੀ ਤੋੜੀ ਹੈ।
ਤਮੰਨਾ ਭਾਟੀਆ ਨੇ ਵਿਆਹ ਦੀ ਯੋਜਨਾ 'ਤੇ ਤੋੜੀ ਚੁੱਪੀ
ਦਰਅਸਲ, ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਦੌਰਾਨ ਤਮੰਨਾ ਨੇ ਕਿਹਾ, ''ਵਿਆਹ ਵੀ ਹੋ ਸਕਦਾ ਹੈ, ਕਿਉਂ ਨਹੀਂ? ਅਦਾਕਾਰਾ ਨੇ ਅੱਗੇ ਕਿਹਾ, ''ਮੇਰੇ ਲਈ ਵਿਆਹ ਅਤੇ ਕਰੀਅਰ ਵਿਚਾਲੇ ਕੋਈ ਸਬੰਧ ਨਹੀਂ ਹੈ। ਮੈਂ ਅਭਿਲਾਸ਼ੀ ਹਾਂ ਅਤੇ ਵਿਆਹ ਤੋਂ ਬਾਅਦ ਵੀ ਐਕਟਿੰਗ ਜਾਰੀ ਰੱਖਾਂਗੀ।'' ਹਾਲਾਂਕਿ ਅਭਿਨੇਤਰੀ ਨੇ ਵਿਜੇ ਨਾਲ ਆਪਣੇ ਵਿਆਹ ਦੇ ਬਾਰੇ 'ਚ ਜਾਣਕਾਰੀ ਦੇਣ ਨੂੰ ਨਜ਼ਰਅੰਦਾਜ਼ ਕੀਤਾ, ਪਰ ਤੇਲਗੂ 123 'ਚ ਛਪੀ ਖਬਰ ਮੁਤਾਬਕ ਜੋੜੇ ਦੇ ਕਰੀਬੀ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਜੋੜਾ 2025 ਵਿੱਚ ਵਿਆਹ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਵਿਜੇ ਅਤੇ ਤਮੰਨਾ ਮੁੰਬਈ ਵਿੱਚ ਅਪਾਰਟਮੈਂਟ ਲੱਭ ਰਹੇ
ਖਬਰਾਂ ਮੁਤਾਬਕ ਤਮੰਨਾ ਅਤੇ ਵਿਜੇ ਵਿਆਹ ਤੋਂ ਬਾਅਦ ਮੁੰਬਈ 'ਚ ਸੈਟਲ ਹੋਣ ਲਈ ਅਪਾਰਟਮੈਂਟ ਲੱਭ ਰਹੇ ਹਨ। ਹਾਲਾਂਕਿ ਇਸ ਮਾਮਲੇ 'ਤੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਖਬਰਾਂ ਮੁਤਾਬਕ ਇਹ ਜੋੜਾ ਸੱਚਮੁੱਚ ਵਿਆਹ ਵੱਲ ਕਦਮ ਵਧਾ ਰਿਹਾ ਹੈ।
ਫਿਲਮ ਦੇ ਸੈੱਟ 'ਤੇ ਵਿਜੇ-ਤਮੰਨਾ ਨੂੰ ਹੋ ਗਿਆ ਸੀ ਪਿਆਰ
ਦੱਸ ਦੇਈਏ ਕਿ ਵਿਜੇ ਅਤੇ ਤਮੰਨਾ ਨੂੰ ਲਸਟ ਸਟੋਰੀਜ਼ 2 ਦੇ ਸੈੱਟ 'ਤੇ ਪਿਆਰ ਹੋ ਗਿਆ ਸੀ ਅਤੇ ਇਸ ਜੋੜੇ ਨੇ ਆਪਣੇ ਅਫੇਅਰ ਨੂੰ ਲੁਕਾਇਆ ਨਹੀਂ ਸੀ। ਦੋਵਾਂ ਨੂੰ ਅਕਸਰ ਜਨਤਕ ਤੌਰ 'ਤੇ ਇਕ-ਦੂਜੇ 'ਤੇ ਪਿਆਰ ਦੀ ਵਰਖਾ ਕਰਦੇ ਹੋਏ ਦੇਖਿਆ ਜਾਂਦਾ ਹੈ, ਜਦੋਂ ਕਿ ਭਵਿੱਖ ਵਿਚ ਬੁਆਏਫ੍ਰੈਂਡ ਵਿਜੇ ਨਾਲ ਫਿਲਮ ਵਿਚ ਕੰਮ ਕਰਨ ਬਾਰੇ ਗੱਲ ਕਰਦੇ ਹੋਏ, ਤਮੰਨਾ ਨੇ ਕਿਹਾ, "ਕਿਉਂ ਨਹੀਂ? ਜੇਕਰ ਸਾਨੂੰ ਕੋਈ ਚੰਗਾ ਪ੍ਰੋਜੈਕਟ ਮਿਲਦਾ ਹੈ, ਵਿਜੇ ਅਤੇ ਮੈਂ ਉਸਨੂੰ ਕਰਨਾ ਪਸੰਦ ਕਰਾਂਗੇ।"
ਤਮੰਨਾ-ਵਿਜੇ ਵਰਕ ਫਰੰਟ
ਇਸ ਵਿਚਾਲੇ, ਵਰਕ ਫਰੰਟ ਦੀ ਗੱਲ ਕਰੀਏ ਤਾਂ ਤਮੰਨਾ ਨੂੰ ਆਖਰੀ ਵਾਰ Stree 2 ਦੇ ਡਾਂਸ ਨੰਬਰ 'ਆਜ ਕੀ ਰਾਤ' ਵਿੱਚ ਦੇਖਿਆ ਗਿਆ ਸੀ। ਹੁਣ ਅਦਾਕਾਰਾ ਦੀ 29 ਨਵੰਬਰ ਨੂੰ ਨੈੱਟਫਲਿਕਸ ਕ੍ਰਾਈਮ ਡਰਾਮਾ ਸਿਕੰਦਰ ਕਾ ਮੁਕੱਦਰ ਰਿਲੀਜ਼ ਹੋਣ ਜਾ ਰਹੀ ਹੈ। ਨੀਰਜ ਪਾਂਡੇ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਅਵਿਨਾਸ਼ ਤਿਵਾਰੀ ਅਤੇ ਜਿੰਮੀ ਸ਼ੇਰਗਿੱਲ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਵਿਜੇ ਵਰਮਾ ਨੂੰ ਆਖਰੀ ਵਾਰ IC 814: The Kandahar Hijack ਵਿੱਚ ਦੇਖਿਆ ਗਿਆ ਸੀ।