ਮੁੰਬਈ: ਹਾਲ ਹੀ ਵਿੱਚ ਗੋਆ ਵਿੱਚ ਨੈਲਸਨ ਮੰਡੇਲਾ ਨੋਬਲ ਪੀਸ ਐਵਾਰਡ 2020 ਵਿੱਚ ਅਮਰੀਕੀ ਯੂਨੀਵਰਸਿਟੀ ਆਫ ਗਲੋਬਲ ਪੀਸ ਪ੍ਰੋਗਰਾਮ ਹੋਇਆ। ਇਸ ਪ੍ਰੋਗਰਾਮ ਦੌਰਾਨ ਬੌਲੀਵੁਡ ਅਦਾਕਾਰਾ ਜ਼ਰੀਨ ਖਾਨ ਬਤੌਰ ਗੈਸਟ ਆਫ ਔਨਰ ਪਹੁੰਚੀ।
ਜ਼ਰੀਨ ਖਾਨ ਇਵੈਂਟ 'ਤੇ ਨਾ ਸਿਰਫ ਬਤੌਰ ਗੈਸਟ ਪਹੁੰਚੀ ਬਲਕਿ ਉੱਥੇ ਜ਼ਰੀਨ ਨੂੰ ਅਮਰੀਕੀ ਯੂਨਿਵਰਸਿਟੀ ਆਫ ਗਲੋਬਲ ਪੀਸ ਦੀ ਔਨਰੇਰੀ ਡਾਕਟਰੇਟ ਲਈ ਨੈਲਸਨ ਮੰਡੇਲਾ ਐਵਾਰਡ ਦੇ ਨਾਲ ਨਵਾਜ਼ਿਆ ਗਿਆ ਜਿਸ ਨਾਲ ਉਹ ਡਾਕਟਰ ਜ਼ਰੀਨ ਖਾਨ ਬਣ ਗਈ। ਇਹ ਡਿਗਰੀ ਐਵਾਰਡ ਜ਼ਰੀਨ ਨੂੰ ਗੋਆ ਦੇ ਸੀਐਮ ਪ੍ਰਮੋਦ ਸਾਵੰਤ ਦੇ ਹੱਥੋਂ ਹਾਸਲ ਹੋਇਆ
ਡਾ. ਜ਼ਰੀਨ ਖਾਨ ਨੇ ਇੰਸਟਾਗ੍ਰਾਮ ਤੇ ਫੋਟੋ ਸ਼ੇਅਰ ਕਰ ਕੈਪਸ਼ਨ ਲਿਖਿਆ, ‘Thank you Nelson Mandela Nobel Peace Award 2020 for bestowing me with ‘HONORARY DOCTORATE’...ਸੀਐਮ ਪ੍ਰਮੋਦ ਸਾਵੰਤ ਜੀ ਤੁਹਾਡਾ ਦੁਵਾਵਾਂ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਵੱਲੋਂ ਸ਼ੁਭਕਾਮਨਾਵਾਂ ਮਿਲਣਾ ਮੇਰੇ ਲਈ ਪਰਾਊਂਡ ਵਾਲੀ ਗੱਲ ਹੈ।
ਇੰਟਰਨੈਟ 'ਤੇ ਜ਼ਰੀਨ ਖਾਨ ਦੀ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਈ ਬੌਲੀਵੁਡ ਸਿਤਾਰੇ ਵੀ ਜ਼ਰੀਨ ਦੀ ਇਸ ਤਸਵੀਰ ਤੇ ਆਪਣਾ ਆਪਣਾ ਰੀਐਕਸ਼ਨ ਦੇ ਰਹੇ ਹਨ ਤੇ ਲਿਖ ਰਹੇ ਨੇ Congratulations doctor.
ਨੈਲਸਨ ਮੰਡੇਲਾ ਪੀਸ ਐਵਾਰਡ 2020 ਨਾਲ ਸਨਮਾਨਿਤ ਹੋਣਾ ਇੱਕ ਵੱਡੀ ਪ੍ਰਾਪਤੀ ਹੈ। ਜੇਕਰ ਜ਼ਰੀਨ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਜ਼ਰੀਨ ਖਾਨ ਨੇ ਸਾਲ 2010 ਵਿੱਚ ਸਲਮਾਨ ਖਾਨ ਦੀ ਫਿਲਮ 'ਵੀਰ' ਨਾਲ ਆਪਣਾ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਜ਼ਰੀਨ ਨੇ ਰੈਡੀ, ਹੇਟ ਸਟੋਰੀ 3 ਵਰਗੀਆਂ ਫਿਲਮਾਂ ਵਿਚ ਅਹਿਮ ਕਿਰਦਾਰ ਨਿਭਾਏ।