ਚੰਡੀਗੜ੍ਹ: ਆਮ ਤੌਰ ’ਤੇ ਖ਼ਰਾਬ ਭੋਜਨ ਤੇ ਜੀਵਨ ਸ਼ੈਲੀ ਕਾਰਨ ਵਜ਼ਨ ਵਧਦਾ ਹੈ। ਜੇ ਕਾਰਨ ਪਤਾ ਹੋਵੇ, ਤਾਂ ਉਸ ਨੂੰ ਘੱਟ ਕਰਨਾ ਵੀ ਆਸਾਨ ਹੋ ਜਾਂਦਾ ਹੈ। 40 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਦਾ ਵਜ਼ਨ ਵਧਣਾ ਆਮ ਜਿਹੀ ਸਮੱਸਿਆ ਹੈ।
40 ਸਾਲ ਦੀ ਉਮਰ ਤੋਂ ਬਾਅਦ ਖੰਡ (ਸ਼ੂਗਰ) ਨੂੰ ਵੱਧ ਮਾਤਰਾ ’ਚ ਲੈਣ ਕਾਰਣ ਵੀ ਵਜ਼ਨ ਵਧ ਸਕਦਾ ਹੈ। ਖੰਡ ਦੇ ਤੱਤ ਸਾਡੀ ਖ਼ੁਰਾਕ ਰਾਹੀਂ ਵੀ ਸਰੀਰ ਅੰਦਰ ਜਾਂਦੇ ਹਨ। ਜ਼ਿਆਦਾ ਖੰਡ ਦੀ ਵਰਤੋਂ ਨਾਲ ਟਾਈਪ 2 ਡਾਇਬਟੀਜ਼ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਪ੍ਰੋਜੈਸਟਰੋਨ ਲੈਵਲ ਕਾਰਣ ਵੀ ਵਜ਼ਨ ਵਧ ਜਾਂਦਾ ਹੈ ਕਿਉਂਕਿ ਇਸ ’ਚ ਸਰੀਰ ਵਿੱਚ ਪਾਣੀ ਇਕੱਠਾ ਹੋਣਾ ਤੇ ਸਰੀਰ ਦਾ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਇਸ ਹਾਲਤ ’ਚ ਡਾਕਟਰੀ ਸਲਾਹ ਜ਼ਰੂਰੀ ਹੈ।
ਵਧਦੀ ਉਮਰ ਨਾਲ ਜ਼ਿੰਮੇਵਾਰੀ ਵਧਦੀ ਹੈ ਤੇ ਜਿਸ ਕਾਰਨ ਤਣਾਅ ਵਧਦਾ ਹੈ। ਤਣਾਅ ਨਾਲ ਸਰੀਰ ਅੰਦਰ ਕਈ ਤਰ੍ਹਾਂ ਦੀਆਂ ਗੜਬੜੀਆਂ ਪੈਦਾ ਹੁੰਦੀਆਂ ਹਨ; ਜਿਸ ਨਾਲ ਵਜ਼ਨ ਵਧ ਸਕਦਾ ਹੈ।
40 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਵਿੱਚ ਹਾਰਮੋਨ ਸਬੰਧੀ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ; ਜਿਸ ਕਾਰਨ ਔਰਤਾਂ ਨੂੰ ਭੁੱਖ ਵੱਧ ਲਗਦੀ ਹੈ। ਘੱਟ ਖਾਣ ਵਾਲਿਆਂ ਲਈ ਇਹ ਸਥਿਤੀ ਵਧੀਆ ਹੋ ਸਕਦੀ ਹੈ। ਖਾਣਾ ਹਜ਼ਮ ਕਰਨਾ ਸੁਖਾਲਾ ਹੋ ਜਾਂਦਾ ਹੈ।
ਖਾਣ-ਪੀਣ ਦੀਆਂ ਗ਼ੈਰ ਸਿਹਤਮੰਦ ਆਦਤਾਂ ਔਰਤਾਂ ਨੂੰ 40 ਸਾਲ ਦੀ ਉਮਰ ਤੋਂ ਬਾਅਦ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਲਈ ਉਨ੍ਹਾਂ ਨੂੰ ਇਸ ਸਬੰਧਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ।