Adipurush Movie Release: ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ 'ਆਦਿਪੁਰਸ਼' ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ। 'ਆਦਿਪੁਰਸ਼' ਇੱਕ ਵੱਡੇ ਬਜਟ ਦੀ ਫੀਚਰ ਫਿਲਮ ਹੈ। ਇਹ ਬਹੁ-ਭਾਸ਼ਾਈ ਫਿਲਮ 16 ਜੂਨ 2023 ਨੂੰ ਦੁਨੀਆ ਭਰ ਵਿੱਚ 3D ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਸ਼ੰਸਕ ਇਸ ਫਿਲਮ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਬੇਤਾਬ ਹੋ ਰਹੇ ਹਨ।
ਬਹੁਤ ਮਹਿੰਗੀਆਂ ਵਿਕ ਰਹੀਆਂ 'ਆਦਿਪੁਰਸ਼' ਦੀਆਂ ਟਿਕਟਾਂ
ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫਿਲਮ ਨੇ ਐਡਵਾਂਸ ਬੁਕਿੰਗ 'ਚ ਵੀ ਰਿਕਾਰਡ ਤੋੜ ਦਿੱਤੇ ਹਨ। ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਬਹੁਤ ਸਾਰੀਆਂ ਥਾਵਾਂ 'ਤੇ ਪਹਿਲੇ ਦਿਨ ਦੇ ਪਹਿਲੇ ਸ਼ੋਅ ਹਾਊਸਫੁੱਲ ਜਾ ਰਹੇ ਹਨ ਅਤੇ ਦਿੱਲੀ ਅਤੇ ਮੁੰਬਈ ਵਰਗੇ ਮੈਟਰੋ ਸ਼ਹਿਰਾਂ ਵਿੱਚ ਟਿਕਟਾਂ 2000 ਤੱਕ ਵਿਕ ਰਹੀਆਂ ਹਨ।
ਟਾਈਮਜ਼ ਨਾਓ ਦੀ ਇੱਕ ਰਿਪੋਰਟ ਦੇ ਅਨੁਸਾਰ, ਪਹਿਲੇ ਦਿਨ ਦੇ ਸ਼ੋਅ ਲਈ ਵੀ ਕੁਝ ਥੀਏਟਰ ਸੀਟਾਂ 2000 ਰੁਪਏ ਵਿੱਚ ਵੇਚੀਆਂ ਜਾ ਰਹੀਆਂ ਹਨ। ਦਿੱਲੀ ਦੇ ਪੀਵੀਆਰ ਵਿੱਚ: ਵੇਗਾਸ ਲਕਸ, ਦਵਾਰਕਾ ਵਿੱਚ 2000 ਟਿਕਟਾਂ ਪਹਿਲਾਂ ਹੀ ਵੇਚੀਆਂ ਜਾ ਚੁੱਕੀਆਂ ਹਨ ਅਤੇ ਪੀਵੀਆਰ ਸਿਲੈਕਟ ਸਿਟੀ ਵਾਕ (ਗੋਲਡ) ਵਿੱਚ 1800 ਟਿਕਟਾਂ ਵੇਚੀਆਂ ਜਾ ਚੁੱਕੀਆਂ ਹਨ। 1650 ਰੁਪਏ ਤੱਕ ਦੀਆਂ ਟਿਕਟਾਂ ਨੋਇਡਾ ਵਿੱਚ ਪੀਵੀਆਰ ਗੋਲਡ ਲੋਗਿਕਸ ਸਿਟੀ ਸੈਂਟਰ ਵਿੱਚ ਉਪਲਬਧ ਹਨ। ਫਲੈਸ਼ ਟਿਕਟ PVR ਗੋਲਡ ਲੋਗਿਕਸ ਸਿਟੀ ਸੈਂਟਰ 'ਤੇ 1150 ਰੁਪਏ ਵਿੱਚ ਉਪਲਬਧ ਹੈ। ਹਾਲਾਂਕਿ, ਕੁਝ ਥੀਏਟਰਾਂ ਵਿੱਚ, ਲਗਭਗ 250 ਰੁਪਏ ਦੀਆਂ ਸਸਤੀਆਂ ਟਿਕਟਾਂ ਵੀ ਉਪਲਬਧ ਹਨ।
ਜਦਕਿ ਮੁੰਬਈ ਵਿੱਚ, ਮੇਸਨ ਪੀਵੀਆਰ: ਲਿਵਿੰਗ ਰੂਮ, ਲਕਸ, ਜੀਓ ਵਰਲਡ ਡਰਾਈਵ, ਬੀਕੇਸੀ ਦੀਆਂ ਟਿਕਟਾਂ ਸਾਰੇ ਸ਼ੋਅ ਲਈ 2000 ਰੁਪਏ ਵਿੱਚ ਵੇਚੀਆਂ ਜਾ ਰਹੀਆਂ ਹਨ। ਕੋਲਕਾਤਾ ਅਤੇ ਬੰਗਲੌਰ ਵਿੱਚ ਵੀ ਇਹੋ ਸਥਿਤੀ ਹੈ, ਪਰ ਚੇਨਈ ਅਤੇ ਹੈਦਰਾਬਾਦ ਵਿੱਚ ਟਿਕਟਾਂ ਬਹੁਤ ਸਸਤੇ ਵਿੱਚ ਉਪਲਬਧ ਹਨ।
'ਆਦਿਪੁਰਸ਼' 'ਚ ਰਾਮ ਅਤੇ ਸੀਤਾ ਦੀ ਭੂਮਿਕਾ 'ਚ ਨਜ਼ਰ ਆਉਣਗੇ ਪ੍ਰਭਾਸ ਤੇ ਕ੍ਰਿਤੀ
'ਆਦਿਪੁਰਸ਼' 'ਚ ਪ੍ਰਭਾਸ ਅਤੇ ਕ੍ਰਿਤੀ ਸੈਨਨ ਨੇ ਰਾਮ ਅਤੇ ਸੀਤਾ ਦੀ ਭੂਮਿਕਾ ਨਿਭਾਈ ਹੈ। ਫਿਲਮ ਦਾ ਨਿਰਦੇਸ਼ਨ ਓਮ ਰਾਉਤ ਨੇ ਕੀਤਾ ਹੈ। ਫਿਲਮ 'ਚ ਸੰਨੀ ਸਿੰਘ, ਦੇਵਦੱਤ ਨਾਗ ਅਤੇ ਸੈਫ ਅਲੀ ਖਾਨ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਸੰਸਕ੍ਰਿਤ ਮਹਾਕਾਵਿ ਰਾਮਾਇਣ ਤੋਂ ਆਧਾਰਿਤ 'ਆਦਿਪੁਰਸ਼' ਟੀ-ਸੀਰੀਜ਼ ਅਤੇ ਰੀਟ੍ਰੋਫਾਈਲਸ ਦੁਆਰਾ ਬਣਾਈ ਗਈ ਹੈ। ਇਸ ਫਿਲਮ ਦਾ ਬਜਟ 500 ਕਰੋੜ ਹੈ। ਆਉਣ ਵਾਲੀ ਮਿਥਿਹਾਸਕ ਫਿਲਮ ਦਾ ਰਨਿੰਗ ਟਾਈਮ 2 ਘੰਟੇ 54 ਮਿੰਟ ਹੈ।