Amrit Maan- Sidhu Moose wala Video: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਜੁੜੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਸ ਵਿਚਾਲੇ ਮੂਸੇ ਜੱਟ ਨਾਲ ਗਾਇਕ ਅੰਮ੍ਰਿਤ ਮਾਨ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਤੁਸੀ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ। ਦਰਅਸਲ, ਇਸ ਵੀਡੀਓ ਵਿੱਚ ਮੂਸੇਵਾਲਾ ਆਪਣੇ ਜਨਮਦਿਨ ਮੌਕੇ ਘਰ ਆਏ ਕੇਕਾਂ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵਿੱਚ ਉਹ ਕਹਿ ਰਹੇ ਹਨ ਕਿ ਕਿੰਨੇ ਸਾਰੇ ਕੇਕ ਦੇਖ ਜਵਾਕ ਮੈਨੂੰ ਕੇਕਾਂ ਵਾਲਾ ਬਾਬਾ ਨਾ ਕਹਿਣ ਲੱਗ ਜਾਣ। ਤੁਸੀ ਵੀ ਵੇਖੋ ਇਹ ਮਜ਼ਾਕੀਆ ਵੀਡੀਓ...



ਦੱਸ ਦੇਈਏ ਕਿ ਇਹ ਵੀਡੀਓ sidhu_moosewala_5911 ਇੰਸਟਾਗ੍ਰਾਮ ਪੇਜ਼ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਦੇਖ ਨਾ ਸਿਰਫ ਸਿੱਧੂ ਦੀਆਂ ਯਾਦਾਂ ਤਾਜ਼ਾ ਹੋ ਰਹੀਆਂ ਹਨ ਬਲਕਿ ਲੋਕ ਹੱਸ-ਹੱਸ ਲੋਟ ਪੋਟ ਵੀ ਹੋ ਰਹੇ ਹਨ। ਇਸ ਵੀਡੀਓ ਨੇ ਇੱਕ ਵਾਰ ਫਿਰ ਤੋਂ ਸਿੱਧੂ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਸਿੱਧੂ ਅੰਮ੍ਰਿਤ ਨੂੰ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ, ਕਿ ਮੈੈਨੂੰ ਇੰਨੇ ਕੇਕ ਆਏ ਕਿਤੇ ਮੈਨੂੰ ਜਵਾਕ ਕੇਕਾਂ ਵਾਲਾ ਬਾਬਾ ਨਾ ਕਹਿਣ ਲੱਗ ਜਾਣ... ਇਸ ਤੇ ਅੰਮ੍ਰਿਤ ਨੇ ਕੀ ਕਿਹਾ ਵੇਖੋ..






 


ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ 11 ਜੂਨ ਸਿੱਧੂ ਮੂਸੇਵਾਲਾ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਬ੍ਰੀਟਿਸ਼ ਰੈਪਰ Stefflon Don ਪੰਜਾਬ ਪੁੱਜੀ। ਦੱਸ ਦੇਈਏ ਕਿ ਸਿੱਧੂ ਦਾ ਜਨਮਦਿਨ ਬੇਹੱਦ ਖਾਸ ਤਰੀਕੇ ਨਾਲ ਮਨਾਇਆ ਗਿਆ। ਇਸ ਤੋਂ ਇਲ਼ਾਵਾ ਸਿੱਧੂ ਦੇ ਪਿਤਾ ਨੇ ਆਪਣੇ ਪੁੱਤਰ ਲਈ ਪਿਆਰ ਦਿਖਾਉਣ ਵਾਲੇ ਪ੍ਰਸ਼ੰਸਕਾਂ ਦਾ ਵੀਡੀਓ ਸ਼ੇਅਰ ਕਰ ਧੰਨਵਾਦ ਕੀਤਾ। ਤੁਸੀ ਵੀ ਵੇਖੋ ਬਲਕੌਰ ਸਿੰਘ ਵੱਲ਼ੋਂ ਸਾਂਝਾ ਕੀਤਾ ਗਿਆ ਇਹ ਵੀਡੀਓ...