Jyoti Nooran With Usman: ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਦੱਸ ਦੇਈਏ ਕਿ ਜੋਤੀ ਨੂਰਾਂ ਹਾਲ ਹੀ ਵਿੱਚ ਗਾਇਕਾ ਅਫਸਾਨਾ ਖਾਨ ਦੇ ਘਰ ਉਨ੍ਹਾਂ ਦਾ ਜਨਮਦਿਨ ਵਿਸ਼ ਕਰਨ ਪਹੁੰਚੀ। ਇਸ ਮੌਕੇ ਜੋਤੀ ਨੂਰਾਂ ਦੇ ਨਾਲ ਉਸਮਾਨ ਵੀ ਪਹੁੰਚੇ। ਦੱਸ ਦੇਈਏ ਕਿ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਲਗਾਤਾਰ ਵਿਵਾਦ ਚੱਲ ਰਿਹਾ ਹੈ। ਇਸ ਵਿਚਕਾਰ ਜੋਤੀ ਨੂਰਾਂ ਦਾ ਉਸਮਾਨ ਨਾਲ ਅਫਸਾਨਾ ਖਾਨ ਦੇ ਘਰ ਪਹੁੰਚਣਾ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਿਆ ਹੈ। ਦੱਸ ਦੇਈਏ ਕਿ ਜੋਤੀ ਨੂਰਾਂ ਦੇ ਪਤੀ ਕੁਨਾਲ ਪਾਸੀ ਨੇ ਲਾਈਵ ਹੋ ਸੂਫੀ ਗਾਇਕਾ ਤੇ ਕਈ ਦੋਸ਼ ਲਗਾਏ ਸੀ, ਇਸ ਤੋਂ ਇਲ਼ਾਵਾ ਉਸਨੇ ਉਸਮਾਨ ਨੂੰ ਲੈ ਵੀ ਖੁਲਾਸਾ ਕੀਤਾ ਸੀ। ਫਿਲਹਾਲ ਦੇਖੋ ਜੋਤੀ ਨੂਰਾਂ ਨੇ ਅਫਸਾਨਾ ਦੇ ਘਰ ਕਿੇ ਮਚਾਈ ਧਮਾਲ...



ਦੱਸ ਦੇਈਏ ਕਿ ਇਹ ਵੀਡੀਓ ਅਫਸਾਨਾ ਖਾਨ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਸ਼ੇਅਰ ਕਰ ਅਫਸਾਨਾ ਖਾਨ ਨੇ ਕੈਪਸ਼ਨ ਵਿੱਚ ਲਿਖਿਆ, ਮੇੇਰੇ ਜਨਮਦਿਨ ਨੂੰ ਖਾਸ ਬਣਾਊਣ ਲਈ ਮੇਰੀ ਭੈਣ @nooransister_786official ਦਾ ਧੰਨਵਾਦ... ਵਾਹਿਗੁਰੂ ਮੇਹਰ ਕਰੇ... ਲਵ ਯੂ ਭੈਣ ਹਮੇਸ਼ਾ ਤੁਹਾਡੇ ਨਾਲ...



ਹਾਲ ਹੀ ਵਿੱਚ ਅਫਸਾਨਾ ਖਾਨ ਨੇ ਧੂਮਧਾਮ ਨਾਲ ਆਪਣਾ ਜਨਮਦਿਨ ਮਨਾਇਆ। ਇਸ ਮੌਕੇ ਕਈ ਮਸ਼ਹੂਰ ਸਿਤਾਰੇ ਉਸਦੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਇਲ਼ਾਵਾ ਸੂਫ਼ੀ ਗਾਇਕਾ ਨੇ ਉਸਦੇ ਘਰ ਪਹੁੰਚ ਉਸਦੇ ਜਨਮਦਿਨ ਨੂੰ ਖਾਸ ਬਣਾਇਆ। 


ਸੂਫ਼ੀ ਗਾਇਕਾ ਜੋਤੀ ਨੂਰਾਂ ਦੀ ਗੱਲ ਕਰਿਏ ਤਾਂ ਖਬਰਾਂ ਮੁਤਾਬਕ ਉਸਦੇ ਤਲਾਕ ਦਾ ਕਾਰਨ ਉਸਮਾਨ ਨੂੰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੋਵਾਂ ਦੇ ਨਾਂਅ ਨੂੰ ਲੈ ਕਈ ਖਬਰਾਂ ਸਾਹਮਣੇ ਆਈਆਂ। ਇਸ ਤੋਂ ਇਲਾਵਾ ਹਾਲੇ ਤੱਕ ਸੂਫ਼ੀ ਗਾਇਕਾ ਵੱਲੋਂ ਉਸਮਾਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।


Read More: Jyoti Nooran: ਜੋਤੀ ਨੂਰਾਂ ਦਾ ਪਤੀ ਕੁਨਾਲ ਪਾਸੀ ਨੂੰ ਛੱਡ ਇਸ ਸ਼ਖਸ਼ ਨਾਲ ਜੋੜਿਆ ਜਾ ਰਿਹਾ ਨਾਂਅ, ਆਖਿਰ ਕੌਣ ਹੈ ਇਹ ?