Jyoti Nooran With Usman: ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਦੱਸ ਦੇਈਏ ਕਿ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਬਵਾਲ ਮੱਚਿਆ ਹੋਇਆ ਹੈ। ਇਸ ਦੌਰਾਨ ਗਾਇਕਾ ਆਪਣੇ ਪਤੀ ਖਿਲਾਫ ਕਈ ਵੱਡੇ ਖੁਲਾਸੇ ਕਰ ਚੁੱਕੀ ਹੈ। ਇਸ ਵਿਚਕਾਰ ਜੋਤੀ ਨੂਰਾਂ ਦਾ ਨਾਂਅ ਕਿਸੇ ਉਸਮਾਨ ਨਾਮ ਦੇ ਸ਼ਖਸ਼ ਨਾਲ ਜੋੜਿਆ ਜਾ ਰਿਹਾ ਹੈ। ਖਬਰਾਂ ਮੁਤਾਬਿਕ ਉਸਮਾਨ ਨੂੰ ਜੋਤੀ ਨੂਰਾਂ ਦਾ ਪਿਆਰ ਦੱਸਿਆ ਜਾ ਰਿਹਾ ਹੈ।  ਹਾਲਾਂਕਿ ਇਹ ਖਬਰਾਂ ਸੱਚ ਹਨ ਜਾਂ ਨਹੀਂ ਇਸ ਬਾਰੇ ਹਾਲੇ ਤੱਕ ਗਾਇਕਾ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।





ਦੱਸ ਦੇਈਏ ਕਿ ਉਸਮਾਨ ਉਰਫ ਅਵਿਨਾਸ਼ ਦੇ ਨਾਂਅ ਦਾ ਖੁਲਾਸਾ ਕੁਨਾਲ ਪਾਸੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸਾਂਝੀ ਕਰ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਕਿਹਾ ਕਿ ਉਸ ਬੰਦੇ ਲਈ ਇਹ ਸਭ ਕੁਝ ਹੋ ਰਿਹਾ ਹੈ। ਤੁਸੀ ਵੀ ਵੇਖੋ ਕੁਨਾਲ ਪਾਸੀ ਦਾ ਇਹ ਵੀਡੀਓ...





ਜੇਕਰ ਉਸਮਾਨ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਜੋਤੀ ਨੂਰਾਂ ਨਾਲ ਕਈ ਵੀਡੀਓ ਸੋਸ਼ਲ ਮੀਡੀਆ ਹੈਂਡਲ ਉੱਪਰ ਦੇਖੇ ਜਾ ਸਕਦੇ ਹਨ। ਹਾਲਾਂਕਿ ਦੋਵੇਂ ਇੱਕ ਦੂਜੇ ਨੂੰ ਫਾਲੋ ਵੀ ਕਰਦੇ ਹਨ। ਉਸਮਾਨ ਦੀ ਗੱਲ ਕਰਿਏ ਤਾਂ ਉਹ ਨੂਰਾਂ ਨੂੰ ਬਾਬਾ ਜੀ ਜਾਂ ਮਾਂ ਦੇ ਨਾਂਅ ਤੋਂ ਹੀ ਸੰਬੰਧਿਤ ਕਰਦੇ ਆ ਰਹੇ ਹਨ। ਜਿਸਦਾਂ ਸਬੂਤ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਕੀਤੇ ਕਮੈਂਟ ਤੋਂ ਪਤਾ ਚੱਲਦਾ ਹੈ। ਹਾਲਾਂਕਿ ਪਤੀ ਕੁਨਾਲ ਪਾਸੀ ਨਾਲ ਵਿਵਾਦ ਵਿਚਕਾਰ ਇਹ ਮਾਮਲਾ ਵਧਦਾ ਜਾ ਰਿਹਾ ਹੈ। 

ਕਾਬਿਲੇਗੌਰ ਹੈ ਕਿ ਜੋਤੀ ਨੂਰਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਵੀਡੀਓ ਸ਼ੇਅਰ ਕੀਤੇ ਗਏ। ਜਿਨ੍ਹਾਂ ਵਿੱਚ ਉਹ ਕੁਨਾਲ ਪਾਸੀ ਅਤੇ ਉਨ੍ਹਾਂ ਦੇ ਪਰਿਵਾਰ ਉੱਪਰ ਕਈ ਵੱਲੋਂ ਇਲਜ਼ਾਮ ਲਗਾਉਂਦੇ ਹੋਏ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਪੈਸੇ ਦੇ ਕਰਕੇ ਹੀ ਇਹ ਸ਼ਖਸ਼ ਉਨ੍ਹਾਂ ਦੇ ਨਾਲ ਜੁੜਿਆ ਹੋਇਆ ਸੀ। ਹਾਲਾਂਕਿ ਕੁਨਾਲ ਪਾਸੀ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਉਨ੍ਹਾਂ ਜੋਤੀ ਨੂਰਾਂ ਦਾ ਨਾਂਅ ਹੀ ਕਿਸੇ ਹੋਰ ਨਾਲ ਜੋੜ ਦਿੱਤਾ। ਫਿਲਹਾਲ ਇਸ ਮਾਮਲੇ ਵਿੱਚ ਸੂਫੀ ਗਾਇਕਾ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।