ਚੰਡੀਗੜ੍ਹ: ਮੁੰਬਈ 'ਚ ਦਾਦਾ ਸਾਹੇਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਇਆ। ਇਹ ਐਵਾਰਡ ਸ਼ੋਅ ਫ਼ਿਲਮੀ ਤੇ ਟੀਵੀ ਸਿਤਾਰਿਆਂ ਲਈ ਹਰ ਸਾਲ ਹੁੰਦਾ ਹੈ।ਇਸ ਐਵਾਰਡ ਸ਼ੋਅ ਦੇ ਵਿੱਚ ਇਕ ਵਾਰ ਫੇਰ ਪੰਜਾਬੀਆਂ ਦਾ ਸਿੱਕਾ ਚੱਲਿਆ। ਦੇਸ਼ ਭਰ 'ਚ ਮਸ਼ਹੂਰ ਹੋਇਆ ਪੰਜਾਬੀ ਗੀਤ 'ਤਿੱਤਲੀਆਂ' Titliaan ਇਸ ਫੈਸਟੀਵਲ ਵਿੱਚ ਵੀ ਛਾਇਆ।ਅਫਸਾਨਾ ਖਾਨ ਵਲੋਂ ਗਾਏ ਇਸ ਗੀਤ ਨੂੰ 'ਦਾਦਾ ਸਾਹੇਬ ਫਾਲਕੇ ਐਵਾਰਡ' ਮਿਲਿਆ ਹੈ। ਗੀਤ ਵਿੱਤ ਹਾਰਡੀ ਸੰਧੂ ਤੇ ਸਰਗੁਣ ਮਹਿਤਾ ਨੇ ਫ਼ੀਚਰ ਕੀਤਾ ਸੀ।
ਹਾਲਾਂਕਿ ਇਸ ਗੀਤ ਦਾ ਕੋਈ ਸਿਤਾਰਾ ਇਸ ਐਵਾਰਡ ਸ਼ੋਅ ਵਿੱਚ ਨਹੀਂ ਪਹੁੰਚਿਆ। ਗਾਣੇ ਦੇ ਟੀਮ ਮੈਂਬਰ ਵਲੋਂ ਇਸ ਐਵਾਰਡ ਨੂੰ ਰਸੀਵ ਕੀਤਾ ਗਿਆ ਤੇ ਇਸ ਐਵਾਰਡ ਦੀ ਤਸਵੀਰ ਇੰਟਰਨੈੱਟ ਤੇ ਖੂਬ ਵਾਇਰਲ ਵੀ ਹੋ ਰਹੀ ਹੈ। ਗਾਣੇ ਦੇ ਸਿਤਾਰਿਆਂ ਨੇ ਵੀ ਇਸ ਐਵਾਰਡ ਦੀ ਤਸਵੀਰ ਆਪਣੇ ਆਪਣੇ ਸੋਸ਼ਲ ਮੀਡਿਆ ਹੈਂਡਲ ਤੇ ਸ਼ੇਅਰ ਕੀਤੀ ਤੇ ਸਭ ਦਾ ਧੰਨਵਾਦ ਕੀਤਾ।