ਦੋ ਹੋਰ ਮਿਊਜ਼ਿਕ ਵੀਡੀਓ ‘ਚ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਕਰਨਗੇ ਰੋਮਾਂਸ?
ਏਬੀਪੀ ਸਾਂਝਾ | 07 Apr 2020 07:47 PM (IST)
ਸਿਧਾਰਥ ਅਤੇ ਸ਼ਹਿਨਾਜ਼ ਇੱਕ ਵਾਰ ਫਿਰ ਸਕ੍ਰੀਨ ਸਪੇਸ ਸ਼ੇਅਰ ਕਰਨ ਲਈ ਤਿਆਰ ਹਨ। ਦੋਵੇਂ 'ਭੁੱਲ ਗਿਆ' ਦੀ ਕਾਮਯਾਬੀ ਤੋਂ ਬਾਅਦ ਦੋ ਹੋਰ ਸੰਗੀਤ ਵੀਡੀਓਜ਼ ਵਿੱਚ ਸਕ੍ਰੀਨ ਸਪੇਸ ਸ਼ੇਅਰ ਕਰ ਸਕਦੇ ਹਨ।
ਮੁੰਬਈ: ਕਲਰਜ਼ ਟੀਵੀ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੌਰਾਨ ਟੀਵੀ ਸਟਾਰ ਸਿਧਾਰਥ ਸ਼ੁਕਲਾ ਅਤੇ ਪੰਜਾਬੀ ਗਾਇਕਾ-ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨੇ ਬਹੁਤ ਸਾਰੇ ਦਿਲ ਜਿੱਤੇ। ਪ੍ਰਸ਼ੰਸਕਾਂ ਨੇ 'ਬਿੱਗ ਬੌਸ' 'ਚ ਸਿਧਾਰਥ ਅਤੇ ਸ਼ਹਿਨਾਜ਼ ਦੇ ਰਿਸ਼ਤੇ ਨੂੰ ਪਸੰਦ ਕੀਤਾ ਅਤੇ ਉਨ੍ਹਾਂ ਦਾ ਨਾਂ 'ਸਿਡਨਾਜ਼' ਰੱਖਿਆ। ਹਾਲ ਹੀ ਵਿੱਚ ਇਸ ਜੋੜੀ ਨੇ ਮਿਊਜ਼ਿਕ ਵੀਡੀਓ 'ਭੁਲਾ ਦੁਂਗਾ' ਵਿੱਚ ਸਕ੍ਰੀਨ ਸਪੇਸ ਸ਼ੇਅਰ ਕੀਤਾ ਹੈ, ਜਿਸ ਨੂੰ ਉਨ੍ਹਾਂ ਦੇ ਫੈਨਸ ਨੇ ਬਹੁਤ ਪਸੰਦ ਕੀਤਾ। ਹੁਣ ਇੱਕ ਵਾਰ ਫਿਰ ਸਿਡਨਾਜ਼ ਦੇ ਫੈਨਸ ਲਈ ਖੁਸ਼ਖਬਰੀ ਹੈ। ਸਿਧਾਰਥ ਅਤੇ ਸ਼ਹਿਨਾਜ਼ ਇੱਕ ਵਾਰ ਫਿਰ ਸਕ੍ਰੀਨ ਸਪੇਸ ਸ਼ੇਅਰ ਕਰਨ ਲਈ ਤਿਆਰ ਹਨ। 'ਭੁੱਲ ਦੁਂਗਾ' ਦੀ ਕਾਮਯਾਬੀ ਤੋਂ ਬਾਅਦ ਦੋ ਹੋਰ ਸੰਗੀਤ ਵੀਡੀਓਜ਼ ਵਿੱਚ ਸਕ੍ਰੀਨ ਸਪੇਸ ਸ਼ੇਅਰ ਕਰ ਸਕਦੇ ਹਨ। ਦੋਵਾਂ ਦੀ ਪਿਛਲੀ ਰਿਲੀਜ਼ ਦੀ ਗੱਲ ਕਰੀਏ ਤਾਂ ਸਿਡਨਾਜ਼ ਵਜੋਂ ਜਾਣੀ ਜਾਂਦੀ ਇਸ ਜੋੜੀ ਦਾ ਇਹ ਗਾਣਾ ਰਿਲੀਜ਼ ਹੋਣ ਤੋਂ ਬਾਅਦ ਕੁਝ ਹੀ ਘੰਟਿਆਂ ‘ਚ ਵਾਇਰਲ ਹੋ ਗਿਆ। ਇਸ ਗਾਣੇ ਨੂੰ ਰਿਲੀਜ਼ ਹੋਣ ਦੇ 2 ਘੰਟਿਆਂ ਦੇ ਅੰਦਰ ਲਗਪਗ 5 ਲੱਖ ਵਾਰ ਦੇਖਿਆ ਗਿਆ ਸੀ।