ਚੰਡੀਗੜ੍ਹ: ਸਿਨੇਮਾ 'ਚ ਪੰਜਾਬੀ ਫ਼ਿਲਮਾਂ ਮੁੜ ਦੇਖਣ ਲਈ ਦਰਸ਼ਕ ਪਿਛਲੇ ਪੂਰੇ ਇੱਕ ਸਾਲ ਤੋਂ ਇੰਤਜ਼ਾਰ ਕਰ ਰਹੇ ਹਨ। ਹੁਣ ਪੰਜਾਬੀ ਕਲਾਕਾਰ ਬੈਕ-ਟੂ-ਬੈਕ ਆਪਣੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਦੀ ਅਨਾਊਸਮੈਂਟ ਨਾਲ ਫੈਨਜ਼ ਨੂੰ ਖੁਸ਼ਖਬਰੀ ਦੇ ਰਹੇ ਹਨ। ਦਿਲਜੀਤ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਨੇ ਆਪਣੀ ਅਗਲੀ ਫਿਲਮ ਦੀ ਰਿਲੀਜ਼ਿੰਗ ਡੇਟ ਦੀ ਅਨਾਊਸਮੈਂਟ ਕਰ ਦਿੱਤੀ ਹੈ।
ਗਿੱਪੀ ਗਰੇਵਾਲ ਨੇ 'ਸਨੋਅਮੈਨ' ਦਾ ਪੋਸਟਰ ਸ਼ੇਅਰ ਕਰ ਰਿਵੀਲ ਕੀਤਾ ਹੈ ਕਿ ਫਿਲਮ 'ਸਨੋਅਮੈਨ' 10 ਸਤੰਬਰ, 2021 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਗਿੱਪੀ ਦੀ ਨਵੀਂ ਕੰਪਨੀ superstars films ਤੇ ਅਮਨ ਖਟਕਰ ਪ੍ਰੋਡਿਊਸ ਕਰ ਰਹੇ ਹਨ।
ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੀ ਫਿਲਮ 'ਸਨੋਅਮੈਨ' ਦੀ ਸ਼ੂਟਿੰਗ ਹਾਲ ਹੀ ਵਿੱਚ ਪੂਰੀ ਕੀਤੀ ਹੈ। ਗਿੱਪੀ ਗਰੇਵਾਲ ਨੇ ਇੱਕ ਪੋਸਟ ਰਾਹੀਂ ਸ਼ੇਅਰ ਕੀਤਾ ਸੀ ਕਿ 'ਸਨੋਅਮੈਨ' ਦਾ ਰੈਪਅੱਪ ਹੋ ਗਿਆ ਹੈ। ਫਿਲਮ ਦਾ ਸਾਰਾ ਸ਼ੂਟ ਕੈਨੇਡਾ ਵਿੱਚ ਹੋਇਆ ਹੈ। ਇਸ ਫਿਲਮ ਵਿੱਚ ਗਿੱਪੀ ਤੋਂ ਇਲਾਵਾ ਜੈਜ਼ੀ ਬੀ ਤੇ ਨੀਰੂ ਬਾਜਵਾ ਲੀਡ ਕਿਰਦਾਰ ਦੇ ਵਿਚ ਹਨ।
ਪੌਲੀਵੁੱਡ ਦੀ ਪਾਪੂਲਰ ਗਿੱਪੀ ਤੇ ਰਾਣਾ ਰਣਬੀਰ ਦੀ ਜੋੜੀ ਇੱਕ ਵਾਰ ਫੇਰ ਕੁਝ ਵੱਡਾ ਤੇ ਅਲੱਗ ਕਰਨ ਵਾਲੀ ਹੈ। ਫਿਲਮ 'ਸਨੋਅਮੈਨ' ਨੂੰ ਰਾਣਾ ਰਣਬੀਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਸੁਪਰਸਟਾਰ ਫਿਲਮਸ ਬੈਨਰ ਹੇਠ ਆ ਰਹੀ ਇਸ ਫਿਲਮ ਵਿੱਚ ਗਿੱਪੀ ਤੇ ਨੀਰੂ ਬਾਜਵਾ ਦੀ ਜੋੜੀ ਹੋਵੇਗੀ।
ਹਾਲ ਹੀ ਦੇ ਵਿਚ ਗਿੱਪੀ ਗਰੇਵਾਲ ਨੇ ਨੀਰੂ ਬਾਜਵਾ ਨਾਲ ਫਿਲਮ 'ਪਾਣੀ 'ਚਮਧਾਣੀ' ਦਾ ਸ਼ੂਟ ਖਤਮ ਕੀਤਾ। ਇਸ ਫਿਲਮ ਨਾਲ ਇਸ ਜੋੜੀ ਨੇ ਤਕਰੀਬਨ 9 ਸਾਲ ਬਾਅਦ ਪਰਦੇ ਤੇ ਵਾਪਸੀ ਕੀਤੀ। ਆਖਰੀ ਵਾਰ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਫਿਲਮ 'ਜਿਨ੍ਹੇ ਮੇਰਾ ਦਿਲ ਲੁੱਟਿਆ' ਵਿੱਚ ਨਜ਼ਰ ਆਏ ਸੀ। ਇਸ ਜੋੜੀ ਨੂੰ ਤੇ ਪੰਜਾਬੀ ਫ਼ਿਲਮਾਂ ਨੂੰ ਮੁੜ ਪਰਦੇ 'ਤੇ ਦੇਖਣ ਦਾ ਫੈਨਜ਼ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।