ਵਰੁਣ-ਆਲਿਆ ਦੀ ਜੋੜੀ ‘ਕਲੰਕ’ ਤੋਂ ਬਾਅਦ ਵੀ ਕਰੇਗੀ ਧਮਾਲ
ਏਬੀਪੀ ਸਾਂਝਾ | 12 Jan 2019 11:36 AM (IST)
ਮੁੰਬਈ: ਬਾਲੀਵੁੱਡ ‘ਚ ਹਿੱਟ ਫ਼ਿਲਮਾਂ ਦੀ ਮਸ਼ੀਨ ਅਕਸ਼ੈ ਕੁਮਾਰ ਹੀ ਨਹੀ ਸਗੋਂ ਨਵੀਂ ਜੈਨਰੇਸ਼ਨ ਦੇ ਵਰੁਣ ਧਵਨ ਅਤੇ ਆਲਿਆ ਭੱਟ ਵੀ ਹਨ। ਇਹ ਦੋਵੇਂ ਸਟਾਰ ਜਦੋਂ ਵੀ ਸਕਰੀਨ ‘ਤੇ ਆਉਂਦੇ ਹਨ ਤਾਂ ਫ਼ਿਲਮ ਦੇ ਹਿੱਟ ਹੋਣ ਦੀ ਗਾਰੰਟੀ ਬਣ ਜਾਂਦੇ ਹਨ। ਜਲਦੀ ਹੀ ਵਰੁਣ-ਆਲਿਆ, ਕਰਨ ਜੌਹਰ ਦੀ ਫ਼ਿਲਮ ‘ਕਲੰਕ’ ‘ਚ ਨਜ਼ਰ ਆਉਣਗੇ। ਹੁਣ ਖ਼ਬਰਾਂ ਨੇ ਕਿ ਸਿਰਫ ‘ਕਲੰਕ’ ਹੀ ਨਹੀ ਦੋਵੇਂ ਇਸ ਤੋਂ ਬਾਅਦ ਇੱਕ ਹੋਰ ਪ੍ਰੋਜੈਕਟ ‘ਚ ਨਜ਼ਰ ਆਉਣਗੇ। ਜਿਸ ਬਾਰੇ ਖੁਲਾਸਾ ਖੁਦ ਵਰੁਣ ਧਵਨ ਨੇ ਕੀਤਾ ਹੈ। ਹਾਲ ਹੀ ‘ਚ ਵਰੁਣ ਨੂੰ ਉਸ ਦੀ ਇੱਕ ਫੈਨ ਨੇ ਟਵੀਟ ਕਰ ਕਿਹਾ ਕਿ ਉਹ ਵਰਣੁ ਅਤੇ ਆਲਿਆ ਨੂੰ ਸਕਰੀਨ ‘ਤੇ ਦੇਖਣਾ ਚਾਹੁੰਦੀ ਹੈ। ਤਾਂ ਵਰੁਣ ਨੇ ਆਪਣੀ ਫੈਨ ਨੂੰ ਕਿਹਾ, “ਕਲੰਕ ਅਤੇ ਇੱਕ ਹੋਰ ਸਰਪ੍ਰਾਈਜ਼ ਅਗਲੇ ਸਾਲ,, ਸ਼ਸ਼ਸ਼”। ‘ਕਲੰਕ’ ਇਸੇ ਸਾਲ ਰਿਲੀਜ਼ ਹੋਣੌੀ ਹੈ। ਇਸ ਦੇ ਨਾਲ ਹੀ ਵਰੁਣ ਆਪਣੀ ਅਗਲੀ ਫ਼ਿਲਮ ‘ਏਬੀਸੀਡੀ-3’ ਦੀ ਸ਼ੂਟਿੰਗ ‘ਚ ਬਿਜ਼ੀ ਹੋ ਜਾਣਗੇ ਅਤੇ ਆਲਿਆ ਕੋਲ ਵੀ ‘ਬ੍ਰਹਮਾਸਤਰ’ ਅਤੇ ‘ਕਲੰਕ’ ਤੋਂ ਬਾਅਦ ਹੋਮ ਪ੍ਰੋਡਕਸ਼ਨ ਦੀ ‘ਸੜਕ-2’ ਹੈ। ਹੋ ਸਕਦਾ ਹੈ ਕਿ ਇਨ੍ਹਾਂ ਤੋਂ ਬਾਅਦ ਦੋਵੇਂ ਆਪਣੀ ਪੰਜਵੀਂ ਫ਼ਿਲਮ ਦੇ ਨਾਂਅ ਦਾ ਐਲਾਨ ਕਰਨ।