ਸੁਪਰੀਮ ਕੋਰਟ ਨੇ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਹੀ ਆਲੋਕ ਵਰਮਾ ਨੂੰ ਛੁੱਟੀ ‘ਤੇ ਭੇਜਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਰੱਦ ਕੀਤਾ ਸੀ। ਅਜਿਹੇ ‘ਚ ਕੁਝ ਲੋਕਾਂ ਨੇ ਜੱਜ ਦੇ ਫੈਸਲੇ ‘ਤੇ ਹੈਰਾਨੀ ਜਤਾਈ ਸੀ। ਅਜਿਹੇ ਲੋਕਾਂ ਦੇ ਸਵਾਲਾਂ ‘ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੇਂਡਿਆ ਕਾਟਜੂ ਨੇ ਸੋਸ਼ਲ ਮੀਡੀਆ ‘ਤੇ ਕਈ ਪੋਸਟ ਲਿਖਿਆ।
ਆਲੋਕ ਵਰਮਾ ਦੇ ਟ੍ਰਾਂਸਫਰ ਦਾ ਫੈਸਲਾ ਕਿਉਂ ਲੈਣਾ ਪਿਆ। ਹਾਈ ਪਾਵਰਡ ਕਮੇਟੀ ਦਾ ਹਿੱਸਾ ਰਹੇ ਸੁਪਰੀਮ ਕੋਰਟ ਦੇ ਜੱਜ ਏ ਕੇ ਸੀਕਰੀ ਨੇ ਇਸਦੀ ਜਾਣਕਾਰੀ ਸਾਬਕਾ ਜੱਜ ਮਾਰਕੇਂਡਿਆ ਕਾਟਜੂ ਨੂੰ ਦਿੱਤੀ ਹੈ। ਕਾਟਜੂ ਨੇ ਇਸ ਬਾਰੇ ਏਬੀਪੀ ਨਾਲ ਖਾਸ ਗੱਲਬਾਤ ਕੀਤੀ ਉਨ੍ਹਾਂ ਕਿਹਾ:-
- ਜਸਟਿਸ ਸੀਕਰੀ ਮੇਰੇ ਨਾਲ ਦਿੱਲੀ ਹਾਈ ਕੋਰਟ ‘ਚ ਕੰਮ ਕਰ ਚੁੱਕੇ ਹਨ। ਉਦੋਂ ਮੈਂ ਚੀਫ ਜਸਟਿਸ ਸੀ। ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਹੈ ਕਿ ਉਹ ਉੱਚ ਪੱਥਰ ਦੇ ਇਮਾਨਦਾਰ ਇਨਸਾਨ ਹਨ। ਉਨ੍ਹਾਂ ‘ਤੇ ਸਰਕਾਰ ਦੀ ਕਹੀ ਗੱਲ ਦਾ ਅਸਰ ਨਹੀ ਹੋ ਸਕਦਾ।
- ਉਨ੍ਹਾਂ ਮੈਨੂੰ ਦੱਸਿਆ ਕਿ ਸੀਵੀਸੀ ਦੀ ਰਿਪੋਰਟ ‘ਚ ਕੁਝ ਗੱਲਾਂ ਆਲੋਕ ਵਰਮਾ ਦੇ ਬਿਲਕੁਲ ਖਿਲਾਫ ਸੀ। ਉਨ੍ਹਾਂ ਨੇ ਰਿਪੋਰਟ ‘ਚ ਮੌਜੂਦ ਸਬੂਤਾਂ ਨੂੰ ਵੀ ਦੇਖਿਆ। ਉਨ੍ਹਾਂ ਨੂੰ ਲੱਗਿਆ ਕਿ ਅਜਿਹੀ ਸਥਿਤੀ ‘ਚ ਵਰਮਾ ਇਸ ਅਹੂਦੇ ‘ਤੇ ਨਹੀ ਰਹਿ ਸਕਦੇ। ਬਾਅਦ ‘ਚ ਭਾਵੇਂ ਵਰਮਾ ਬੇਦਾਗ ਨਿਕਲਣ, ਪਰ ਅਜੇ ਉਨ੍ਹਾਂ ਦਾ ਇਸ ਅਹੂਦੇ ‘ਤੇ ਰਹਿਣਾ ਸਹੀ ਨਹੀ ਹੈ।
- ਰਿਪੋਰਟ ਤਿਆਰ ਕਰਨ ਤੋਂ ਪਹਿਲਾ ਸੀਵੀਸੀ ਨੇ ਵਰਮਾ ਨਾਲ ਗੱਲ ਕੀਤੀ ਸੀ। ਇਹ ਸਭ ਰਿਪੋਰਟ ‘ਚ ਦਰਜ ਸੀ। ਕਮੇਟੀ ਨੇ ਉਨ੍ਹਾਂ ਨਾਲ ਦੁਬਾਰਾ ਗੱਲ ਕਰਨਾ ਜ਼ਰੂਰੀ ਨਹੀ ਸਮਝੀਆ।
- ਕਾਨੂੰਨਨ ਕਿਸੇ ਨੂੰ ਬਰਖ਼ਾਸਤ ਕਰਨ ਤੋਂ ਪਹਿਲਾ ਉਸ ਨਾਲ ਗੱਲ ਕਰਨੀ ਜ਼ਰੂਰੀ ਹੈ। ਮੁਅੱਤਲ ਕਰਨ ਤੋਂ ਪਹਿਲਾ ਨਹੀ। ਆਲੋਕ ਵਰਮਾ ਨੂੰ ਮੁਅੱਤਲ ਵੀ ਨਹੀ ਕੀਤਾ ਗਿਆ ਬਰਾਬਰ ਅਹੂਦੇ ‘ਤੇ ਟ੍ਰਾਂਸਫਰ ਕੀਤਾ ਗਿਆ ਹੈ।
- ਲੋਕ ਬਿਨਾ ਪਤਾ ਕੀਤੇ ਬਸ ਟਿੱਪਣੀ ਕਰਨ ਲੱਗਦੇ ਹਨ। ਇਹ ਗਲਤ ਹੈ। ਮੀਡੀਆ ਵੀ ਸਹੀ ਭੂਮਿਕਾ ਅਦਾ ਨਹੀ ਕਰ ਰਿਹਾ।