ਮੁੰਬਈ: ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਦੀ ਆਉਣ ਵਾਲੀ ਫ਼ਿਲਮ 'ਸੁਪਰ 30' ਕਾਫੀ ਲੰਬੇ ਸਮੇਂ ਤੋਂ ਅਟਕੀ ਹੋਈ ਹੈ। ਹੁਣ ਉਹ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਬੀਤੇ ਸਾਲ ਫ਼ਿਲਮ ਦੇ ਦੋ ਪੋਸਟਰ ਰਿਲੀਜ਼ ਕੀਤੇ ਸੀ। ਇਨ੍ਹਾਂ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਬਾਅਦ ਹੁਣ ਇੱਕ ਵਾਰ ਫੇਰ ਫ਼ਿਲਮ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ। ਇਸ ਨਾਲ ਮੇਕਰਸ ਨੇ ਐਲਾਨ ਕੀਤਾ ਹੈ ਕਿ ਫ਼ਿਲਮ ਦਾ ਟ੍ਰੇਲਰ 4 ਜੂਨ ਨੂੰ ਰਿਲੀਜ਼ ਹੋ ਰਿਹਾ ਹੈ।
ਫ਼ਿਲਮ ‘ਸੁਪਰ 30’ ਭਾਰਤੀ ਗਣਿਤ ਦੇ ਮਾਹਿਰ ਆਨੰਦ ਕੁਮਾਰ ਦੀ ਜ਼ਿੰਦਗੀ ‘ਤੇ ਆਧਾਰਤ ਹੈ, ਜਿਨ੍ਹਾਂ ਨੇ ਗਰੀਬ ਬੱਚਿਆਂ ਨੂੰ ਆਈਆਈਟੀ ਜਿਹੇ ਸੰਸਥਾਨਾਂ ਤਕ ਪਹੁੰਚਾਉਣ ਦਾ ਜ਼ਿੰਮਾ ਚੁੱਕਿਆ ਸੀ। ਇਸ ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਆਨੰਦ ਨੂੰ ਬੱਚਿਆਂ ਨੂੰ ਕੋਚਿੰਗ ਦੇਣ ਸਮੇਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।