ਨਵੀਂ ਦਿੱਲੀ: ਵੱਡੀ ਜਿੱਤ ਤੋਂ ਬਾਅਦ ਦੁਬਾਰਾ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਵੱਡਾ ਫੈਸਲਾ ਲਿਆ ਹੈ। ਮੋਦੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਕੈਬਨਿਟ ਰੈਂਕ ਦਾ ਦਰਜਾ ਦਿੱਤਾ ਹੈ। ਇਸ ਰੁਤਬੇ ਦੀ ਮਿਆਦ ਪੰਜ ਸਾਲਾਂ ਤਕ ਹੈ। 2014 ਵਿੱਚ ਸੱਤਾ 'ਚ ਆਉਣ ਤੋਂ ਬਾਅਦ ਡੋਵਾਲ ਨੂੰ ਕੌਮੀ ਸੁਰੱਖਿਆ ਸਲਾਹਕਾਰ ਬਣਾਇਆ ਗਿਆ ਸੀ। ਹੁਣ ਤਕ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ।
ਡੋਭਾਲ ਨੂੰ ਇਹ ਸਮਮਾਨ ਕੌਮੀ ਸੁਰੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵੇਖਦਿਆਂ ਦਿੱਤਾ ਗਿਆ ਹੈ। ਭਾਰਤੀ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਦੀ ਯੋਜਨਾ ਦਾ ਸਿਹਰਾ ਐਨਐਸਏ ਡੋਵਾਲ ਨੂੰ ਦਿੱਤਾ ਜਾਂਦਾ ਹੈ।
ਫਰਵਰੀ ਵਿੱਚ ਸੀਆਰਪੀਐਫ ਦੇ ਜਵਾਨਾਂ 'ਤੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ 'ਤੇ ਏਅਰ ਸਟ੍ਰਾਈਕ ਕੀਤੀ ਸੀ। ਕਿਹਾ ਜਾਂਦਾ ਹੈ ਕਿ ਇਸ ਏਅਰ ਸਟ੍ਰਾਈਕ ਦੀ ਭੂਮਿਕਾ ਤੇ ਯੋਜਨਾ ਬਾਰੇ ਡੋਵਾਲ ਨੇ ਕਾਫੀ ਕੰਮ ਕੀਤਾ ਸੀ। ਏਅਰ ਸਟ੍ਰਾਈਕ ਦਾ ਕ੍ਰੈਡਿਟ ਵੀ ਡੋਵਾਲ ਨੂੰ ਹੀ ਦਿੱਤਾ ਜਾਂਦਾ ਹੈ।
ਮੋਦੀ ਸਰਕਾਰ ਦਾ ਵੱਡਾ ਫੈਸਲਾ, ਡੋਵਾਲ ਨੂੰ ਕੈਬਨਿਟ ਰੈਂਕ ਦਾ ਦਰਜਾ
ਏਬੀਪੀ ਸਾਂਝਾ
Updated at:
03 Jun 2019 02:00 PM (IST)
ਨਰਿੰਦਰ ਮੋਦੀ ਨੇ ਵੱਡਾ ਫੈਸਲਾ ਲਿਆ ਹੈ। ਮੋਦੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਕੈਬਨਿਟ ਰੈਂਕ ਦਾ ਦਰਜਾ ਦਿੱਤਾ ਹੈ। ਇਸ ਰੁਤਬੇ ਦੀ ਮਿਆਦ ਪੰਜ ਸਾਲਾਂ ਤਕ ਹੈ।
- - - - - - - - - Advertisement - - - - - - - - -