ਮੁੰਬਈ: ਹੁਣ ਤੋਂ ਹੀ ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਦਾ ਛੋਟਾ ਨਵਾਬ ਤੈਮੂਰ ਅਲੀ ਖ਼ਾਨ ਇੰਡਸਟਰੀ ਦੇ ਸਟਾਰ ਕਿਡਸ ’ਚ ਸਭ ਤੋਂ ਟੌਪ ‘ਤੇ ਹੈ। ਉਸ ਦੀ ਵੀਡੀਓ ਤੇ ਤਸਵੀਰ ਸੋਸ਼ਲ ਮੀਡੀਆ ‘ਤੇ ਕੁਝ ਹੀ ਪਲਾਂ ‘ਚ ਵਾਇਰਲ ਹੋ ਜਾਂਦੀ ਹੈ। ਤੈਮੂਰ ਦੇ ਤਾਂ ਫੈਨਸ ਨੇ ਸੋਸ਼ਲ ਮੀਡੀਆ ‘ਤੇ ਕਈ ਪੇਜ਼ ਵੀ ਬਣਾਏ ਹੋਏ ਹਨ ਜਿਨ੍ਹਾਂ ‘ਤੇ ਲੱਖਾਂ ਫੈਨਸ ਹਨ।


ਕੁਝ ਸਮਾਂ ਪਹਿਲਾਂ ਤੈਮੂਰ ਦੀ ਸ਼ਕਲ ਦੇ ਸੌਫਟ ਟੌਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸੀ। ਹੁਣ ਮਾਰਕਿਟ ‘ਚ ਤੈਮੂਰ ਦੇ ਨਾਂ ਦੇ ਬਿਸਕੁੱਟ ਵੇਚੇ ਜਾ ਰਹੇ ਹਨ। ਜੀ ਹਾਂ, ਕਸਟਮਾਈਜ਼ ਕੂਕੀਜ਼ ਬਣਾਉਣ ਵਾਲੀ ਬੇਕਰੀ ‘ਚ ਤੈਮੂਰ ਬਿਸਕੁੱਟ ਮਿਲ ਰਹੇ ਹਨ। ਇਸ ਬੇਕਰੀ ਨੇ ਹਾਲ ਹੀ ‘ਚ ਦਿੱਲੀ ‘ਚ ਇੱਕ ਐਵਾਰਡ ਫੰਕਸ਼ਨ ‘ਚ ਆਉਣ ਵਾਲੇ ਮਹਿਮਾਨਾਂ ਨੂੰ ਵੀ ਇਹ ਕੁਕੀਜ਼ ਗਿਫਟ ਕੀਤੀਆਂ।


ਉਂਝ ਜੇਕਰ ਕਰੀਨਾ ਦੀ ਗੱਲ ਕਰੀਏ ਤਾਂ ਉਸ ਨੂੰ ਤੈਮੂਰ ਦੀ ਸ਼ਕਲ ਦੀ ਡੌਲ ਬਿਲਕੁਲ ਪਸੰਦ ਨਹੀਂ ਆਈ ਸੀ। ਉਸ ਦਾ ਕਹਿਣਾ ਸੀ ਕਿ ਤੈਮੂਰ ਉਸ ਡੌਲ ਦੀ ਤਰ੍ਹਾਂ ਬਿਲਕੁਲ ਨਹੀਂ ਦਿਖਦਾ। ਹੁਣ ਬਿਸਕੁਟ ਬਾਰੇ ਸੁਣ ਕਰੀਨਾ ਦਾ ਕੀ ਕਹਿਣਾ ਹੋਵੇਗਾ, ਇਹ ਦੇਖਣਾ ਬਾਕੀ ਹੈ।