ਅਦਾਕਾਰ ਅਕਸ਼ੇ ਕੁਮਾਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ। ਦਰਅਸਲ ਫਿਲਮ 'ਰਾਮ ਸੇਤੂ' ਦੀ ਪੂਰੀ ਟੀਮ ਨੇ ਅੱਜ ਭਗਵਾਨ ਸ਼੍ਰੀ ਰਾਮ ਦੀ ਨਗਰੀ ਅਯੋਧਿਆ 'ਚ ਫ਼ਿਲਮ ਦਾ ਸ਼ੁਭ ਆਰੰਭ ਕੀਤਾ। ਜਿਥੇ ਰਾਮ ਲੱਲਾ ਦੇ ਸਾਹਮਣੇ ਫ਼ਿਲਮ ਦਾ ਪਹਿਲਾ ਸ਼ੋਟ ਵੀ ਫਿਲਮਾਇਆ ਗਿਆ। ਫ਼ਿਲਮ ਦਾ ਕੁਝ ਭਾਗ ਅਯੋਧਿਆ 'ਚ ਸ਼ੂਟ ਕੀਤਾ ਜਾਵੇਗਾ। 

 

ਫ਼ਿਲਮ ਦੇ ਮਹੂਰਤ ਤੋਂ ਬਾਅਦ ਅਕਸ਼ੇ ਕੁਮਾਰ UP ਦੇ CM ਯੋਗੀ ਆਦਿੱਤਿਆਨਾਥ ਨੂੰ ਮਿਲਣ ਲਖਨਊ ਪਹੁੰਚੇ। ਜਿਥੇ ਉਨ੍ਹਾਂ ਫ਼ਿਲਮ 'ਰਾਮ ਸੇਤੁ' ਤੇ ਰਾਮ ਮੰਦਿਰ ਦੀ ਉਸਾਰੀ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾ ਵੀ ਜੱਦ CM ਯੋਗੀ UP ਫ਼ਿਲਮ ਸਿਟੀ ਦੇ ਪ੍ਰੋਜੈਕਟ ਲਈ ਮੁੰਬਈ ਦੌਰੇ 'ਤੇ ਗਏ ਸਨ, ਤੱਦ ਵੀ ਉਨ੍ਹਾਂ ਦੀ ਅਕਸ਼ੇ ਕੁਮਾਰ ਨਾਲ ਮੁਲਾਕਾਤ ਹੋਈ ਸੀ। ਜਿਸ ਵਿੱਚ ਫ਼ਿਲਮ 'ਰਾਮ ਸੇਤੁ' ਦੇ ਸ਼ੂਟ ਬਾਰੇ ਵੀ ਵਿਚਾਰ ਕੀਤੀ ਗਈ ਸੀ। 

 

ਫ਼ਿਲਮ ਦੀ ਸ਼ੂਟਿੰਗ ਕਈ ਥਾਵਾਂ 'ਤੇ ਹੋਣ ਜਾ ਰਹੀ ਹੈ। ਇਸ ਦਾ ਲਗਭਗ 80% ਸ਼ੂਟ ਮੁੰਬਈ 'ਚ ਕੀਤਾ ਜਾਵੇਗਾ। ਅਕਸ਼ੇ ਦੇ ਕਿਰਦਾਰ ਬਾਰੇ ਗੱਲ ਕਰੀਏ ਤਾਂ ਇਸ ਵਾਰ ਅਕਸ਼ੇ ਬਿਲਕੁਲ ਨਵੇਂ ਤੇ ਡਿਫਰੇਂਟ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਫਿਲਮ ਰਾਮ ਸੇਤੂ ਦੇ ਸ਼ੂਟ ਲਈ ਲੋਕੇਸ਼ਨ 'ਤੇ ਸਖਤ ਪ੍ਰੋਟੋਕੋਲ ਹੋਣਗੇ, ਬਾਇਓ-ਬਬਲਸ ਦਾ ਇਸਤੇਮਾਲ ਵੀ ਕੀਤਾ ਜਾਵੇਗਾ। ਸਿਹਤ ਦੀ ਜਾਂਚ ਲਈ ਸੁਰੱਖਿਆ ਏਜੰਸੀ ਸ਼ਾਮਲ ਹੋਵੇਗੀ।