ਪੰਜਾਬੀ ਇੰਡਸਟਰੀ ਦੀ ਮੋਸਟ ਅਵੇਟੇਡ ਫਿਲਮ 'ਡਾਕੂਆਂ ਦਾ ਮੁੰਡਾ 2' ਦੀ ਸ਼ੂਟਿੰਗ ਨਵੰਬਰ ਦੇ ਮਹੀਨੇ ਤੋਂ ਸ਼ੁਰੂ ਹੋਈ ਸੀ ਅਤੇ 31 ਦਸੰਬਰ ਨੂੰ ਇਸ ਫਿਲਮ ਦਾ ਸ਼ੂਟ ਪੂਰਾ ਹੋ ਗਿਆ ਸੀ। 'ਡਾਕੂਆਂ ਦਾ ਮੁੰਡਾ 2' ਫਿਲਮ ਡਾਕੂਆਂ ਦੇ ਮੁੰਡੇ ਦਾ ਸੀਕੁਅਲ ਹੈ। ਡਾਕੂਆਂ ਦਾ ਮੁੰਡਾ ਸੀਰੀਜ਼ ਦੀ ਤੇ ਫਿਲਮ ਦੇ ਲੀਡ ਕਿਰਦਾਰ ਦੇਵ ਖਰੌੜ ਦੀ ਫੈਨ ਫੋਲੋਵਿੰਗ ਕਾਫੀ ਵੱਡੀ ਤੇ ਹੁਣ ਇਨ੍ਹਾਂ ਫੈਨਜ਼ ਲਈ ਵੱਡੀ ਖਬਰ ਹੈ।
ਫਿਲਮ 'ਡਾਕੂਆਂ ਦਾ ਮੁੰਡਾ 2' ਦੀ ਰਿਲੀਜ਼ਿੰਗ ਡੇਟ ਵੀ ਸਾਹਮਣੇ ਆ ਗਈ ਹੈ। ਫਿਲਮ 'ਡਾਕੂਆਂ ਦਾ ਮੁੰਡਾ 2' 23 ਜੁਲਾਈ 2021 ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ। ਫਿਲਮ ਦੇ ਲੀਡ ਕਿਰਦਾਰ ਦੇਵ ਖਰੌੜ ਨੇ ਇਸ ਫਿਲਮ ਦੀ ਰਿਲੀਜ਼ਿੰਗ ਦੀ ਅਨਾਊਸਮੈਂਟ ਕੀਤੀ। 'ਡਾਕੂਆਂ ਦਾ ਮੁੰਡਾ 2' ਦਾ ਪੋਸਟਰ ਸ਼ੇਅਰ ਕਰ ਦੇਵ ਨੇ ਲਿਖਿਆ, "ਫਿਲਮ ਲਈ ਸਾਰੇ ਡੇਟਸ ਮਾਰਕ ਕਰਲੋ।"
ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਅੰਬਾਲਾ ਤੇ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕੇ 'ਚ ਹੋਈ ਹੈ। ਇਸ ਫਿਲਮ ਦੇ ਲੀਡ ਕਿਰਦਾਰ 'ਚ ਪਿਛਲੀ ਫਿਲਮ ਵਾਂਗ ਅਦਾਕਾਰ ਦੇਵ ਖਰੌੜ ਹੀ ਹੋਣਗੇ। ਦੇਵ ਦੇ ਓਪੋਜ਼ਿਟ ਇਸ ਫਿਲਮ 'ਚ ਅਦਾਕਾਰਾ ਜਪਜੀ ਖਹਿਰਾ ਹੈ। ਡਾਕੂਆਂ ਦਾ ਮੁੰਡਾ 'ਚ ਦੇਵ ਦੇ ਨਾਲ ਪੂਜਾ ਵਰਮਾ ਸੀ ਤੇ ਇਸ ਵਾਰ ਪੂਜਾ ਦੀ ਜਗ੍ਹਾ ਜਪਜੀ ਨੇ ਲਈ ਹੈ।
ਡਾਕੂਆਂ ਦਾ ਮੁੰਡਾ ਉਹ ਫਿਲਮ ਹੈ ਜੋ ਕਾਫੀ ਘਟ ਬਜਟ 'ਚ ਬਣਨ ਤੋਂ ਬਾਅਦ ਸੁਪਰਹਿੱਟ ਰਹੀ। ਇਸ ਫਿਲਮ ਨੇ ਅਦਾਕਾਰ ਦੇਵ ਖਰੌੜ ਨੂੰ ਵੱਡੀ ਪਛਾਣ ਦਿੱਤੀ। ਦੇਵ ਤੋਂ ਇਲਾਵਾ ਇਸ ਫਿਲਮ 'ਚ ਦੇਵ ਦਾ ਸਾਥ ਦੇਣਗੇ ਅਦਾਕਾਰ ਪ੍ਰੀਤ ਬਾਠ, ਲਕੀ ਧਾਲੀਵਾਲ ਤੇ ਬਲਵਿੰਦਰ ਬੁਲਟ। ਡਾਕੂਆਂ ਦਾ ਮੁੰਡਾ -2 ਫਿਲਮ 23 ਜੁਲਾਈ 2021 ਨੂੰ ਰਿਲੀਜ਼ ਹੋ ਰਹੀ ਹੈ। ਇਸ ਐਕਸ਼ਨ ਡਰਾਮਾ ਫਿਲਮ ਦੇ ਫੈਨਜ਼ ਇਸ ਫਿਲਮ ਦੇ ਸੀਕੁਅਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।