ਗਗਨਦੀਪ ਸ਼ਰਮਾ


ਅੰਮ੍ਰਿਤਸਰ: ਦਿੱਲੀ ਦੇ ਸਿੰਘੂ ਬਾਰਡਰ (Singhu Border) 'ਤੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ (Fight Against Farm Laws) ਕਰ ਰਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committe) ਵੱਲੋਂ ਤੈਅ ਨੌਵਾਂ ਕਿਸਾਨਾਂ ਦਾ ਜੱਥਾ ਇਸ ਵਾਰ ਤਰਨ ਤਾਰਨ (Tarn Taran) ਜ਼ਿਲ੍ਹੇ 'ਚੋਂ ਦਿੱਲੀ ਦੇ ਸਿੰਘੂ ਮੋਰਚੇ ਲਈ ਰਵਾਨਾ ਹੋ ਰਿਹਾ ਹੈ। ਇਸ ਲਈ ਕਿਸਾਨਾਂ ਵੱਲੋਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡਾਂ 'ਚ ਜੰਗੀ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ।


ਕਿਸਾਨਾਂ ਵੱਲੋਂ ਟਰਾਲੀਆਂ ਨੂੰ ਦਿੱਲੀ ਦੇ ਗਰਮੀ ਦੇ ਮੌਸਮ ਮੁਤਾਬਕ ਤਿਆਰ ਕੀਤਾ ਜਾ ਰਿਹਾ ਹੈ। ਇਸ ਕਾਰਨ ਟਰਾਲੀਆਂ ਨੂੰ ਜਾਲੀਆਂ ਲਾ ਕੇ ਹਵਾਦਾਰ ਤਾਂ ਰੱਖਿਆ ਹੀ ਜਾ ਰਿਹਾ ਹੈ। ਇਸ ਦੇ ਨਾਲ ਹੀ ਗਰਮੀ ਤੋਂ ਬਚਣ ਲਈ ਕੂਲਰ, ਪੱਖੇ ਤੇ ਨਿਰੰਤਰ ਬਿਜਲੀ ਲਈ ਇਨਵਰਟਰ ਤਕ ਲਾਏ ਜਾ ਰਹੇ ਹਨ।


ਟਰਾਲੀਆਂ ਗਰਮੀ 'ਚ ਹੇਠਾਂ ਤਪਣ ਨਾ ਇਸ ਲਈ ਗੱਦਿਆਂ ਦੇ ਹੇਠਾਂ ਹੁਣ ਪਰਾਲੀ ਵਿਛਾਈ ਜਾ ਰਹੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮਾਝੇ 'ਚੋਂ ਲਗਾਤਾਰ 15 ਦਿਨਾਂ ਲੱਗੀ ਡਿਊਟੀ ਮੁਤਾਬਕ ਜਥੇ ਰਵਾਨਾ ਕੀਤੇ ਜਾਂਦੇ ਰਹੇ ਹਨ। ਪਿਛਲੀ ਵਾਰ ਤਰਨ ਤਾਰਨ 'ਚੋਂ ਵੱਡਾ ਕਾਫਲਾ ਦਿੱਲੀ ਪੁੱਜਾ ਸੀ।


ਕਮੇਟੀ ਦੇ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾਂ ਨੇ ਦੱਸਿਆ ਕਿ 2024 ਤਕ ਕਿਸਾਨ ਤਿਆਰੀ ਕਰਕੇ ਬੈਠੇ ਹਨ। ਇਸੇ ਤਰ੍ਹਾਂ ਹੀ ਪੰਜਾਬ ਵਿੱਚੋਂ ਜੱਥੇ ਰਵਾਨਾ ਹੁੰਦੇ ਰਹਿਣਗੇ ਤੇ ਕਿਸਾਨ ਦਿੱਲੀ 'ਚੋਂ ਵਾਪਸੀ ਉਸ ਵੇਲੇ ਹੀ ਕਰਨਗੇ ਜਦ ਇਹ ਖੇਤੀ ਕਾਨੂੰਨ ਵਾਪਸ ਲਵੇਗੀ।


ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲਿਆਂ ਲਈ ਡਟੇ ਰਾਹੁਲ ਗਾਂਧੀ, BJP 'ਤੇ ਹਮਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904