ਮੁੰਬਈ: ਤੁਹਾਨੂੰ ਸਭ ਨੂੰ 2016 ‘ਚ ਅਜੇ ਦੇਵਗਨ ਤੇ ਕਰਨ ਜੌਹਰ ‘ਚ ਹੋਈ ਲੜਾਈ ਤਾਂ ਯਾਦ ਹੀ ਹੋਵੇਗੀ। ਇਸ ਦਾ ਕਾਰਨ ਸੀ ਇੱਕੋ ਸਮੇਂ ਦੋਨਾਂ ਦੀ ਫ਼ਿਲਮਾਂ ਦਾ ਬਾਕਸਆਫਿਸ ‘ਤੇ ਆਉਣਾ। ਹੁਣ ਖ਼ਬਰ ਆ ਰਹੀ ਹੈ ਕਿ ਇਸ ਦੀਵਾਲੀ ਮੌਕੇ ਦੋਨੋਂ ਸਟਾਰਸ ਆਪਣੇ ਪੁਰਾਣੇ ਝਗੜੇ ਨੂੰ ਭੁੱਲ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ।
ਖ਼ਬਰਾਂ ਨੇ ਕਿ ਦੋਨਾਂ ਨੂੰ ਕੁਝ ਦਿਨ ਪਹਿਲਾਂ ਹੀ ਯਸ਼ਰਾਜ ਸਟੂਡੀਓ ‘ਚ ਇਕੱਠੇ ਸਿਗਰਟ ਪੀਂਦੇ ਹੋਏ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਦੋਨੋਂ ਜਲਦੀ ਹੀ ਆਪਣੇ ਮਤਭੇਦ ਭੁੱਲ੍ਹ ਕੇ ਇਕੱਠੇ ਫ਼ਿਲਮ ‘ਚ ਵੀ ਨਜ਼ਰ ਆ ਸਕਦੇ ਹਨ। ਦੋਨਾਂ ‘ਚ ਇਸ ਪੈਚਅੱਪ ਦਾ ਕਾਰਨ ਹੈ ਕਾਜੋਲ।
ਹੁਣ ਅਸੀਂ ਉਮੀਦ ਕਰਦੇ ਹਾਂ ਕਿ ਦੋਨਾਂ ਦਾ ਦੋਸਤੀ ਦਾ ਰਿਸ਼ਤਾ ਹੋਰ ਗੂੜ੍ਹਾ ਹੋ ਜਾਵੇ ਤੇ ਫੈਨਸ ਇਨ੍ਹਾਂ ਨੂੰ ਜਲਦੀ ਹੀ ਕਿਸੇ ਵੱਡੀ ਫ਼ਿਲਮ ‘ਚ ਨਜ਼ਰ ਆਉਣ। ਉਂਝ ਅਜੇ ਦੇਵਗਨ ਤੇ ਕਰਨ ਪਹਿਲਾਂ ‘ਕਾਲ’ ਫ਼ਿਲਮ ‘ਚ ਵੀ ਨਜ਼ਰ ਆ ਚੁੱਕੇ ਹਨ। ਦੋਨੋਂ ਇਸ ਹਾਰਰ ਫ਼ਿਲਮ ਤੋਂ ਬਾਅਦ ਕਿਸ ਜੌਨਰ ਦੀ ਫ਼ਿਲਮ ਕਰਦੇ ਹਨ ਇਹ ਦੇਖਣਾ ਖਾਸ ਹੈ।