2500 ਫੁੱਟ ਉੱਚਾਈ ‘ਤੇ ਗਿਟਾਰ ਵਜਾ ਬਣਾਇਆ ਰਿਕਾਰਡ! ਵੇਖੋ ਤਸਵੀਰਾਂ
ਗੀਤ ‘ਰੱਬ ਦਾ ਬੰਦਾ-2’ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਸ਼ੂਟ ਕੀਤਾ ਗਿਆ ਹੈ, ਜੋ ਬਹੁਤ ਜਲਦ ਰਿਲੀਜ਼ ਹੋਵੇਗਾ। ਅਹਿਨ ਵਾਨੀ ਵਾਤਿਸ਼ ਅਜਿਹਾ ਪੰਜਾਬੀ ਫ਼ਨਕਾਰ ਹੈ, ਜਿਸ ਨੇ ਹਮੇਸ਼ਾਂ ਲੀਕ ਤੋਂ ਹੱਟਕੇ ਗਾਇਆ ਹੈ। ਆਪਣੇ ਗੀਤ ‘ਲਲਾਰ ਵੇ’, ‘ਕਲੀਰ੍ਹੇ’, ‘ਬਾਬਲੇ ਦੀ ਪੱਗ’, ‘ਰੱਬ ਦਾ ਬੰਦਾ’, ‘ਇਸ ਗੀਤ ਦਾ ਕੋਈ ਨਾਮ ਨਹੀਂ’ ਰਾਹੀਂ ਥੋੜ੍ਹੇ ਹੀ ਸਮੇਂ ‘ਚ ਲੱਖਾਂ ਪ੍ਰਸ਼ੰਸਕ ਨੂੰ ਮੁਰੀਦ ਬਣਾ ਲਿਆ। ਗੀਤ ਦੇ ਬੋਲਾਂ ਦੀ ਗੱਲ ਹੋਵੇ ਜਾਂ ਭਾਵੇਂ ਫਿਲਮਾਉਣ ਦੀ, ਉਹ ਹਮੇਸ਼ਾਂ ਹੀ ਕੁੱਝ ਵੱਖਰਾ ਕਰਨ ‘ਚ ਵਿਸ਼ਵਾਸ ਰੱਖਦਾ ਹੈ। ਉਹ ਮੰਨਦਾ ਹੈ ਕਿ ਜ਼ਰੂਰੀ ਨਹੀਂ ਗੀਤਾਂ ‘ਚ ਹਿੰਸਾ ਦਿਖਾ ਕੇ ਹੀ ਉਨ੍ਹਾਂ ਨੂੰ ਹਿੱਟ ਕੀਤਾ ਜਾਵੇ, ਕੁਝ ਵੱਖਰਾ ਕਰਕੇ ਵੀ ਗੀਤ ਹਿੱਟ ਕੀਤਾ ਜਾ ਸਕਦਾ ਹੈ।
Download ABP Live App and Watch All Latest Videos
View In Appਅਹਿਨ ਵਾਨੀ ਵਾਤਿਸ਼ ਨੇ ਦੱਸਿਆ ਕਿ ਉਨ੍ਹਾਂ ਦਾ ਅਜਿਹਾ ਕਰਨ ਦਾ ਮਕਸਦ ਹੋਰ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਤਾਂ ਕਿ ਉਹ ਵੀ ਜ਼ਿੰਦਗੀ ‘ਚ ਕੁੱਝ ਵੱਖਰਾ ਕਰਨ ਦਾ ਹੌਂਸਲਾ ਕਰ ਸਕਣ। ਦੂਸਰਾ, ਉਹ ਆਪਣੇ ਨਵੇਂ ਆਉਣ ਵਾਲੇ ਗੀਤ ‘ਰੱਬ ਦਾ ਬੰਦਾ-2’ (ਸੱਭ ਨੰਗੇ ਹੈ) ਦੀ ਪ੍ਰਮੋਸ਼ਨ ਵੱਖਰੇ ਤਰੀਕੇ ਨਾਲ ਕਰਨਾ ਚਾਹੁੰਦਾ ਸੀ। ਇਸੇ ਨੂੰ ਧਿਆਨ ‘ਚ ਰੱਖਦੇ ਹੋਏ ਉਨ੍ਹਾਂ ਨੇ ਇਹ ਪੈਰਾਗਲਾਇਡ ਸੈਰ ਬਿਨ੍ਹਾਂ ਕਮੀਜ਼ ਪਾਏ ਕੀਤੀ।
ਜਿਸ ਮਸ਼ੀਨ ਰਾਹੀਂ ਅਹਿਨ ਨੇ ਉਡਾਣ ਭਰੀ, ਉਹ ਦੁਨੀਆਂ ਦੀ ਪਹਿਲੀ ਮਸ਼ੀਨ ਹੈ। ਅਹਿਨ ਨੇ ਆਪਣੇ ਨਵੇਂ ਅਉਣ ਵਾਲੇ ਗੀਤ ‘ਰੱਬ ਦਾ ਬੰਦਾ-2’ (ਸਭ ਨੰਗੇ ਹੈ) ਨੂੰ ਧਿਆਨ ‘ਚ ਰੱਖਦੇ ਹੋਏ, ਇਹ ਪੈਰਾਗਲਾਇਡ ਉਡਾਣ ਬਿਨ੍ਹਾਂ ਕਮੀਜ਼ ਪਾਏ ਭਰੀ। ਆਪਣੀ ਇਸ ਉਡਾਣ ਨੂੰ ਸਫਲਤਾਪੂਰਵਕ ਖਤਮ ਕਰਨ ਮਗਰੋਂ ਅਹਿਨ ਤੇ ਇੰਦਰ ਆਪਣੇ ਨਾਂ ਵਿਸ਼ਵ ਰਿਕਾਰਡ ਕਾਇਮ ਕਰਨ ਲਈ ਕਾਫ਼ੀ ਉਤਸ਼ਾਹਿਤ ਤੇ ਆਸਵੰਦ ਹਨ। ਇੰਦਰ ਧਾਲੀਵਾਲ ਨੇ ਬਤੌਰ ਪੈਰਾਗਲਾਇਡ ਪਾਇਲਟ ਅਹਿਨ ਵਾਤਿਸ਼ ਦਾ ਸਾਥ ਦਿੱਤਾ।
ਅਹਿਨ ਵਾਨੀ ਵਾਤਿਸ਼ ਤਕਰੀਬਨ 20 ਤੋਂ 25 ਮਿੰਟ ਤੱਕ, ਬਿਨਾਂ ਕਮੀਜ਼ ਪਾਏ 2500 ਫੁੱਟ ਤੋਂ ਵੱਧ ਉਚਾਈ ਤੇ ਪੈਰਾਗਲਾਇਡ ਕਰਦੇ ਹੋਏ ਗਿਟਾਰ ਵਜਾਉਂਦਾ ਰਿਹਾ। ਇਹ ਪੈਰਾਗਲਾਇਡ ਸੈਰ ‘ਬੰਟੀ ਬੈਂਸ ਪ੍ਰੋਡਕਸ਼ਨਸ’ ਦੇ ਸਹਿਯੋਗ ਨਾਲ ‘ਸਿੱਖ ਫਲਾਇੰਗ’ ਤੋਂ ਭੁਪਿੰਦਰ ਸਿੰਘ ਦੀ ਦੇਖਰੇਖ ਹੇਠ ਪੂਰੇ ਸੁਰੱਖਿਆ ਪ੍ਰਬੰਧਾਂ ਨਾਲ ਕੀਤੀ ਗਈ।
ਕੁਝ ਵੱਖਰਾ ਕਰਨ ‘ਚ ਯਕੀਨ ਰੱਖਣ ਵਾਲੇ ਫ਼ਨਕਾਰ ਅਹਿਨ ਵਾਨੀ ਵਾਤਿਸ਼ ਆਪਣੇ ਇੱਕ ਹੋਰ ਕਾਰਨਾਮੇ ਕਰਕੇ ਚਰਚਾ ਵਿੱਚ ਹਨ। ਅਹਿਨ ਨੇ ਆਪਣੇ ਬੈਂਡ ਸਾਥੀ ਇੰਦਰ ਧਾਲੀਵਾਲ ਨਾਲ ਮਿਲ ਕੇ ਜ਼ਮੀਨ ਤੋਂ 2500 ਫੁੱਟ ਤੋਂ ਜ਼ਿਆਦਾ ਉੱਪਰ ਪੈਰਾਗਲਾਇਡ ਕਰਦੇ ਹੋਏ ਹਵਾ ‘ਚ ਗਿਟਾਰ ਵਜਾਇਆ। ਉਸ ਦਾ ਦਾਅਵਾ ਹੈ ਕਿ ਵਿਸ਼ਵ ‘ਚ ਅਜਿਹਾ ਸਾਹਸ ਭਰਿਆ ਕੰਮ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੇ ਇੰਨੀ ਉੱਚਾਈ ਤੇ ਜਾ ਕੇ ਗਿਟਾਰ ਵਜਾਇਆ ਹੋਵੇ।
- - - - - - - - - Advertisement - - - - - - - - -