ਜੇ ਹਮੇਸ਼ਾ ਰਹਿਣਾ ਚਾਹੁੰਦੇ ਹੋ ਜਵਾਨ ਤੇ ਖੂਬਸੂਰਤ ਤਾਂ ਇੱਥੇ ਲੁਕਿਆ ਰਾਜ਼
ਧੋਸੀ ਪਹਾੜੀ ਦੱਖਣੀ ਹਰਿਆਣਾ ਤੇ ਉੱਤਰੀ ਰਾਜਸਥਾਨ ਦੀਆਂ ਸਰਹੱਦਾਂ 'ਤੇ ਸਥਿਤ ਹੈ। ਇਸ ਪਹਾੜੀ ਦਾ ਹਰਿਆਣਾ ਦਾ ਹਿੱਸਾ ਮਹਿੰਦਰਗੜ੍ਹ ਜ਼ਿਲੇ ਵਿੱਚ ਸਥਿਤ ਹੈ ਤੇ ਸਿੰਗਾਨਾ ਮਾਰਗ 'ਤੇ ਨਾਰਨੌਲ ਤੋਂ ਲਗਪਗ ਪੰਜ ਕਿਲੋਮੀਟਰ ਦੀ ਦੂਰੀ 'ਤੇ ਹੈ। ਰਾਜਸਥਾਨ ਵਾਲਾ ਹਿੱਸਾ ਜ਼ਿਲ੍ਹਾ ਝੁੰਨਝੁੰਨ ਵਿੱਚ ਸਥਿਤ ਹੈ। ਧੋਸੀ ਪਹਾੜੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੱਕ ਅਜਿਹੀ ਚਮਤਕਾਰੀ ਪਹਾੜੀ ਹੈ, ਜਿਥੇ ਜੋ ਵੀ ਵਿਅਕਤੀ ਆਉਂਦਾ ਹੈ ਤੇ ਇਸ ਪਹਾੜੀ ਉੱਤੇ ਬੈਠ ਕੇ ਵੇਦ ਲਿਖਦਾ ਹੈ, ਪਹਾੜੀ ਉਸ ਵਿਅਕਤੀ ਤੇ ਵੇਦਾਂ ਦੇ ਮਹਾਨ ਤੱਤ ਆਪਣੇ ਅੰਦਰ ਸਥਾਪਤ ਕਰ ਲੈਂਦੀ ਹੈ।
Download ABP Live App and Watch All Latest Videos
View In Appਦੱਸ ਦੇਈਏ ਧੋਸੀ ਪਹਾੜੀ ਅਰਾਵਲੀ ਪਹਾੜੀ ਸ਼੍ਰੇਣੀ ਦੇ ਅਖੀਰ ਵਿੱਚ ਉੱਤਰ-ਪੱਛਮੀ ਹਿੱਸੇ ਵਿੱਚ ਸੁਤੰਤਰ ਜੁਆਲਾਮੁਖੀ ਹੈ। ਇਹ ਇੱਕੋ ਇੱਕ ਪਹਾੜੀ ਹੈ ਜੋ ਉੱਤਰੀ ਅਕਸ਼ਾਂਸ਼ ਤੇ ਪੂਰਬੀ ਦੇਸ਼ਾਂਤਰ 'ਤੇ ਸਥਿਤ ਹੈ। ਇਹ ਪਹਾੜੀ ਕਈ ਮਹੱਤਵਪੂਰਨ ਤੇ ਰਹੱਸਮਈ ਕਾਰਨਾਂ ਕਰਕੇ ਜਾਣੀ ਜਾਂਦੀ ਹੈ। ਇਸ ਪਹਾੜੀ ਦਾ ਜ਼ਿਕਰ ਵੱਖ ਵੱਖ ਧਾਰਮਿਕ ਕਿਤਾਬਾਂ ਵਿੱਚ ਵੀ ਮਿਲਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਜੁਆਲਾਮੁਖੀ ਵਿੱਚ ਹਜ਼ਾਰਾਂ ਸਾਲਾਂ ਤੋਂ ਕੋਈ ਧਮਾਕਾ ਨਹੀਂ ਹੋਇਆ।
ਇਹ ਸਥਾਨ ਅਰਾਵਲੀ ਪਰਬਤ ਸ਼੍ਰੇਣੀ ਦੇ ਨੇੜੇ ਧੋਸੀ ਪਹਾੜੀ ‘ਤੇ ਹੈ। ਦਰਅਸਲ, ਅਰਾਵਲੀ ਪਹਾੜੀ ਸ਼੍ਰੇਣੀ ਵਿੱਚ ਪਾਈ ਜਾਣ ਵਾਲੀ ਆਯੂਰਵੈਦਿਕ ਜੜੀ ਬੂਟੀ ਕਾਇਆਕਲਪ ਹੈ। ਕਾਇਆਕਲਪ ਇੱਕ ਅਜਿਹੀ ਦਵਾਈ ਹੈ, ਜੋ ਚਮੜੀ ਨੂੰ ਨਾ ਸਿਰਫ ਬਿਹਤਰ ਬਣਾਉਂਦੀ ਹੈ, ਬਲਕਿ ਸਿਹਤ ਵੀ ਦਿਨੋ ਦਿਨ ਬਿਹਤਰ ਹੁੰਦੀ ਜਾਂਦੀ ਹੈ। ਆਯੂਰਵੈਦ ਵਿੱਚ ਸਭ ਤੋਂ ਵੱਡੀ ਖੋਜ ਚਵਨਪ੍ਰਾਸ਼ ਨੂੰ ਮੰਨਿਆ ਜਾਂਦਾ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਚਵਨਪ੍ਰਾਸ਼ ਵਰਗੀ ਆਯੁਰਵੈਦਿਕ ਦਵਾਈ ਵੀ ਧੋਸੀ ਪਹਾੜੀ ਦੀ ਹੀ ਦੇਣ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਕਰੀਬ 5100 ਸਾਲ ਪਹਿਲਾਂ ਪਾਂਡਵ ਵੀ ਆਪਣੇ ਅਗਿਆਤਵਾਸ ਦੌਰਾਨ ਇੱਥੇ ਆਏ ਸੀ। ਵਿਸ਼ਵ ਦੇ ਸਭ ਤੋਂ ਪੁਰਾਣੇ ਧਰਮ ਯਾਨੀ ਸਨਾਤਨ ਧਰਮ ਦੇ ਸ਼ੁਰੂਆਤੀ ਵਿਕਾਸ ਤੋਂ ਲੈ ਕੇ ਆਯੁਰਵੇਦ ਦੀ ਮਹੱਤਵਪੂਰਨ ਖੋਜ ਚਵਨਪ੍ਰਾਸ਼ ਦਾ ਸਬੰਧ ਵੀ ਧੋਸੀ ਪਹਾੜੀ ਨਾਲ ਹੈ। ਇਸ ਪਹਾੜੀ ਦੀ ਸੁਪਤ ਜਵਾਲਾਮੁਖੀ ਦੀ ਸੰਰਚਨਾ ਹੁੰਦੇ ਹੋਇਆਂ ਵੀ ਭੂਗਰਭਸ਼ਾਸਤਰੀ ਇਸ ਨੂੰ ਜਵਾਲਾਮੁਖੀ ਮੰਨਣ ਤੋਂ ਇਨਕਾਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 2 ਮਿਲੀਅਨ ਸਾਲਾਂ ਵਿੱਚ ਅਰਾਵਲੀ ਪਰਬਤ ਸ਼੍ਰੇਣੀ ਵਿੱਚ ਕੋਈ ਜਵਾਲਾਮੁਖੀ ਵਿਸਫੋਟ ਨਹੀਂ ਹੋਇਆ। ਇਸ ਲਈ ਇਸ ਨੂੰ ਜਵਾਲਾਮੁਖੀ ਮੰਨਣਾ ਠੀਕ ਨਹੀਂ। ਪਰ ਇਸ ‘ਤੇ ਪਾਈਆਂ ਜਾਣ ਵਾਲੀਆਂ ਜੜੀਆਂ-ਬੂਟੀਆਂ ਨਾਲ ਗੰਭੀਰ ਬਿਮਾਰੀਆਂ ਦਾ ਵੀ ਇਲਾਜ ਹੋ ਜਾਂਦਾ ਹੈ।
ਹਰ ਕੋਈ ਚਾਹੁੰਦਾ ਹੈ ਕਿ ਉਹ ਹਮੇਸ਼ਾ ਜਵਾਨ ਤੇ ਖੂਬਸੂਰਤ ਦਿੱਸੇ। ਅਜਿਹਾ ਮੁਸ਼ਕਲ ਹੀ ਨਹੀਂ, ਬਲਕਿ ਨਾਮੁਮਕਿਨ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਰਾਜ਼ ਬਾਰੇ ਦੱਸਾਂਗੇ ਜੋ ਤੁਹਾਨੂੰ ਹਮੇਸ਼ਾ ਜਵਾਨ ਤੇ ਖੂਬਸੂਰਤ ਬਣਾਈ ਰੱਖੇਗਾ। ਇਹ ਰਾਜ਼ ਸਾਡੇ ਦੇਸ਼ ਭਾਰਤ ਵਿੱਚ ਹੀ ਲੁਕਿਆ ਹੋਇਆ ਹੈ। ਦਰਅਸਲ ਹਰਿਆਣਾ ਵਿੱਚ ਇੱਕ ਅਜਿਹੀ ਥਾਂ ਹੈ ਜਿੱਥੇ ਹਮੇਸ਼ਾ ਜਵਾਨ ਤੇ ਖੂਬਸੂਰਤ ਬਣੇ ਰਹਿਣ ਦਾ ਰਾਜ਼ ਲੁਕਿਆ ਹੋਇਆ ਹੈ।
- - - - - - - - - Advertisement - - - - - - - - -