ਅਜੈ ਦੇਵਗਨ ਵੀ 'ਮੈਦਾਨ' 'ਚ, ਚਿੱਕੜ 'ਚ ਖੇਡਦੇ ਆਏ ਨਜ਼ਰ
ਏਬੀਪੀ ਸਾਂਝਾ | 30 Jan 2020 04:09 PM (IST)
ਅਜੈ ਦੇਵਗਨ ਦੀ ਅਗਲੀ ਫਿਲਮ 'ਮੈਦਾਨ' ਦੇ ਦੋ ਹੋਰ ਨਵੇਂ ਪੋਸਟਰ ਅੱਜ ਰਿਲੀਜ਼ ਕੀਤੇ ਗਏ। ਇਸ ਤੋਂ ਪਹਿਲਾਂ ਅਜੈ ਦੇਵਗਨ ਨੇ ਬੁੱਧਵਾਰ ਨੂੰ ਵੀ ਇਸ ਦਾ ਇੱਕ ਪੋਸਟਰ ਫੈਨਸ ਨਾਲ ਸ਼ੇਅਰ ਕੀਤਾ ਸੀ। ਇਨ੍ਹਾਂ ਪੋਸਟਰਾਂ 'ਚ ਅਜੈ ਦਾ ਲੁੱਕ ਕਾਫੀ ਅਲੱਗ ਨਜ਼ਰ ਆ ਰਿਹਾ ਹੈ। ਪੋਸਟਰ ਰਿਲੀਜ਼ ਤੋਂ ਕੁਝ ਸਮਾਂ ਬਾਅਦ ਹੀ ਟ੍ਰੈਂਡਿੰਗ 'ਚ ਆ ਗਿਆ ਹੈ।
ਮੁੰਬਈ: ਅਜੈ ਦੇਵਗਨ ਦੀ ਅਗਲੀ ਫਿਲਮ 'ਮੈਦਾਨ' ਦੇ ਦੋ ਹੋਰ ਨਵੇਂ ਪੋਸਟਰ ਅੱਜ ਰਿਲੀਜ਼ ਕੀਤੇ ਗਏ। ਇਸ ਤੋਂ ਪਹਿਲਾਂ ਅਜੈ ਦੇਵਗਨ ਨੇ ਬੁੱਧਵਾਰ ਨੂੰ ਵੀ ਇਸ ਦਾ ਇੱਕ ਪੋਸਟਰ ਫੈਨਸ ਨਾਲ ਸ਼ੇਅਰ ਕੀਤਾ ਸੀ। ਇਨ੍ਹਾਂ ਪੋਸਟਰਾਂ 'ਚ ਅਜੈ ਦਾ ਲੁੱਕ ਕਾਫੀ ਅਲੱਗ ਨਜ਼ਰ ਆ ਰਿਹਾ ਹੈ। ਪੋਸਟਰ ਰਿਲੀਜ਼ ਤੋਂ ਕੁਝ ਸਮਾਂ ਬਾਅਦ ਹੀ ਟ੍ਰੈਂਡਿੰਗ 'ਚ ਆ ਗਿਆ ਹੈ। ਇਸ ਤੋਂ ਪਹਿਲਾਂ ਅਜੈ ਨੇ ਜੋ ਪੋਸਟਰ ਰਿਲੀਜ਼ ਕੀਤਾ ਸੀ, ਉਸ 'ਚ ਅਜੈ ਦੇਵਗਨ ਦੇ ਥੱਲੇ ਪੂਰੀ ਫੁਟਬਾਲ ਟੀਮ ਖੜ੍ਹੀ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰਦਿਆਂ ਅਜੈ ਨੇ ਲਿਖਿਆ, "ਇਹ ਕਹਾਣੀ ਹੈ ਇੰਡੀਆ ਫੁਟਬਾਲ ਦੇ ਗੋਲਡਨ ਫੇਜ਼ ਦੀ ਤੇ ਉਸ ਦੇ ਸਭ ਤੋਂ ਸਕਸੈੱਸਫੁੱਲ ਤੇ ਵੱਡੇ ਕੋਚ ਦੀ।" ਅਜੈ ਨੇ ਇੱਕ ਹੋਰ ਪੋਸਟਰ ਸ਼ੇਅਰ ਕੀਤਾ। ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ,"ਬਦਲਾਅ ਲਿਆਉਣ ਲਈ ਇਕੱਲਾ ਵੀ ਕਾਫੀ ਹੈ।" ਦਸ ਦਈਏ ਕਿ ਅਜੈ ਦੇਵਗਨ ਦੀ ਫਿਲਮ 'ਮੈਦਾਨ' 27 ਨਵੰਬਰ, 2020 ਨੂੰ ਸਿਨੇਮਾਘਰਾਂ 'ਚ ਆਵੇਗੀ। ਭਾਰਤੀ ਫੁਟਬਾਲ ਦੇ ਗੋਲਡਨ ਏਰਾ ਦੀ ਕਹਾਣੀ 'ਤੇ ਆਧਾਰਤ ਇਹ ਫਿਲਮ ਦਾ ਨਿਰਦੇਸ਼ਨ 'ਵਧਾਈ ਹੋ' ਦੇ ਨਿਰਦੇਸ਼ਕ ਅਮਿਤ ਰਵੀਂਦਰਨਾਥ ਸ਼ਰਮਾ ਕਰ ਰਹੇ ਹਨ।