ਅਜੇ ਨੇ ਗਲਤੀ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਕਾਜੋਲ ਦਾ ਮੋਬਾਈਲ ਨੰਬਰ
ਏਬੀਪੀ ਸਾਂਝਾ | 25 Sep 2018 12:36 PM (IST)
ਮੁੰਬਈ: ਬਾਲੀਵੁੱਡ ਸਟਾਰ ਅਕਸਰ ਹੀ ਆਪਣੇ ਬਾਰੇ ਜਾਣਕਾਰੀ ਤੇ ਆਪਣੇ ਕੰਮ ਬਾਰੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਕਦੇ ਸੋਚਿਆ ਹੈ ਕਿ ਉਦੋਂ ਕੀ ਹੋਏਗਾ ਜਦ ਕਿਸੇ ਸਟਾਰ ਦਾ ਮੋਬਾਈਲ ਨੰਬਰ ਗਲਤੀ ਨਾਲ ਸੋਸ਼ਲ ਮੀਡੀਆ ‘ਤੇ ਲੀਕ ਹੋ ਜਾਵੇ ਜਾਂ ਕਿਸੇ ਦਾ ਪਰਿਵਾਰਕ ਮੈਂਬਰ ਹੀ ਉਸ ਦਾ ਨੰਬਰ ਸ਼ੇਅਰ ਕਰ ਦੇਵੇ। ਜੀ ਹਾਂ, ਕੁਝ ਅਜਿਹਾ ਹੀ ਇਸ ਵਾਰ ਬਾਲੀਵੁੱਡ ਦੇ ਸਿੰਘਮ ਅਜੇ ਦੇਵਗਨ ਨੇ ਕੀਤਾ। ਅਜੇ ਨੇ ਆਪਣੀ ਪਤਨੀ ਤੇ ਬਾਲੀਵੁੱਡ ਦੀ ਚੁਲਬੁਲੀ ਐਕਟਰਸ ਕਾਜੋਲ ਦਾ ਮੋਬਾਈਲ ਨੰਬਰ ਸੋਸ਼ਲ ਮੀਡੀਆ ਟਵਿੱਟਰ ‘ਤੇ ਸ਼ੇਅਰ ਕਰ ਦਿੱਤਾ। ਇਸ ਤੋਂ ਬਾਅਦ ਫੈਨਸ ਦੀ ਤਾਂ ਜਿਵੇਂ ਲਾਟਰੀ ਹੀ ਲੱਗ ਗਈ। ਹਾਲਾਂਕਿ ਕੁਝ ਫੈਨਸ ਨੇ ਅਜੇ ਦੀ ਇਸ ਗੱਲ ‘ਤੇ ਗੁੱਸਾ ਵੀ ਕੀਤਾ। ਅਜੇ ਨੇ ਬਾਅਦ ‘ਚ ਇੱਕ ਹੋਰ ਟਵੀਟ ਕਰਕੇ ਦੱਸਿਆ ਕਿ ਇਹ ਸਿਰਫ ਪ੍ਰੈਂਕ ਸੀ। ਅਜੇ ਨੇ ਸੋਸ਼ਲ ਮੀਡੀਆ ‘ਤੇ ਫੈਨਸ ਨੂੰ ਕਿਹਾ, "ਭਾਜੀ ਕਦੇ ਹੱਸ ਵੀ ਲਿਆ ਕਰੋ।" ਸਿਰਫ ਫੈਨਸ ਹੀ ਨਹੀਂ ਅਜੇ ਦੇ ਇਸ ਟਵੀਟ ਦਾ ਜਵਾਬ ਕਾਜੋਲ ਨੇ ਵੀ ਦਿੱਤਾ। ਜੇਕਰ ਦੋਵੇਂ ਸਟਾਰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕਾਜੋਲ ਆਪਣੀ ਫ਼ਿਲਮ ‘ਹੈਲੀਕਾਪਟਰ ਈਲਾ' ਦੇ ਪ੍ਰਮੋਸ਼ਨ ‘ਚ ਰੁੱਝੀ ਹੈ, ਜਿਸ ‘ਚ ਉਹ ਸਿੰਗਲ ਮਦਰ ਦਾ ਰੋਲ ਪਲੇਅ ਕਰ ਰਹੀ ਹੈ। ਫ਼ਿਲਮ ਦਾ ਟ੍ਰੇਲਰ ਤੇ ਗਾਣੇ ਰਿਲੀਜ਼ ਹੋ ਚੁੱਕੇ ਹਨ। ਜਦੋਂਕਿ ਅਜੇ ਆਪਣੀ ਆਉਣ ਵਾਲੀ ਫ਼ਿਲਮ ‘ਟੋਟਲ ਧਮਾਲ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਬਾਅਦ ਉਹ 'ਤਾਨਾਜੀ' ਦੀ ਸ਼ੂਟਿੰਗ ਕਰਨਗੇ। ਕਾਜੋਲ ਦੀ ‘ਹੈਲੀਕਾਪਟਰ ਈਲਾ’ 12 ਅਕਤੂਬਰ ਨੂੰ ਰਿਲੀਜ਼ ਹੋਣੀ ਹੈ।