ਆਉਣ ਵਾਲੀਆਂ ਫ਼ਿਲਮਾਂ ‘ਤੇ ਖਿਲਾੜੀ ਕੁਮਾਰ ਦਾ ਅਹਿਮ ਖੁਲਾਸਾ
ਏਬੀਪੀ ਸਾਂਝਾ | 31 Jul 2018 11:51 AM (IST)
ਮੁੰਬਈ: ਅੱਜਕੱਲ੍ਹ ਅਕਸ਼ੇ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ ‘ਗੋਲਡ’ ਦੇ ਪ੍ਰਮੋਸ਼ਨ ‘ਚ ਰੁੱਝੇ ਹਨ। ਇਸ ਦੇ ਚੱਲਦਿਆਂ ਅੱਕੀ ਲਗਾਤਾਰ ਮੀਡੀਆ ਨਾਲ ਮੁਖ਼ਾਤਬ ਹੋ ਰਹੇ ਹਨ। ਹਾਲ ਹੀ ਅੱਕੀ ਨੇ ਮੀਡੀਆ ਕੋਲ ਆਪਣੀਆਂ ਕੁਝ ਆਉਣ ਵਾਲੀਆਂ ਫ਼ਿਲਮਾਂ ‘ਤੇ ਵੱਡਾ ਐਲਾਨ ਕੀਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਹਾਲ ਹੀ ‘ਚ ਅਕਸ਼ੇ ਨੇ ਕਿਹਾ ਕਿ ਉਹ ਹੁਣ ਗੁਲਸ਼ਨ ਕੁਮਾਰ ‘ਤੇ ਬਣ ਰਹੀ ਬਾਇਓਪਿਕ ਦਾ ਹਿੱਸਾ ਨਹੀਂ। ਹੁਣ ਅੱਕੀ ਨੇ ਕਿਹਾ ਕਿ ਉਹ ‘ਫਿਰ ਹੇਰਾ ਫੇਰੀ-3’ ਤੇ ਕਰੀਨਾ ਨਾਲ ਆਉਣ ਵਾਲੀ ਧਰਮਾ ਪ੍ਰੋਡਕਸ਼ਨ ਦੀ ਫ਼ਿਲਮ ਦਾ ਵੀ ਹਿੱਸਾ ਨਹੀਂ। ਜਦੋਂਕਿ ਕੁਝ ਸਮਾਂ ਪਹਿਲਾਂ ਖਬਰਾਂ ਸੀ ਕਿ ਅੱਕੀ ਕਰਨ ਜੌਹਰ ਤੇ ਕਰੀਨਾ ਨਾਲ ਇੱਕ ਵਾਰ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਦੋਵਾਂ ਦੀ ਜੋੜੀ ਨੂੰ ‘ਗੱਬਰ’ ਤੇ ‘ਟਸ਼ਨ’ ਤੋਂ ਬਾਅਦ ਫੈਨਸ ਸਕਰੀਨ ‘ਤੇ ਦੇਖਣ ਲਈ ਕਾਫੀ ਉਤਸ਼ਾਹਿਤ ਸੀ ਪਰ ਹੁਣ ਅੱਕੀ ਨੇ ਸਾਫ ਕਰ ਦਿੱਤਾ ਹੈ ਕਿ ਉਸ ਨੂੰ ਅਜਿਹੀ ਕੋਈ ਫ਼ਿਲਮ ਆਫਰ ਹੀ ਨਹੀਂ ਹੋਈ ਤਾਂ ਉਹ ਕੰਮ ਕਿਸ ਨਾਲ ਕਰ ਰਹੇ ਹਨ। ਸਿਰਫ ਇਹੀ ਨਹੀਂ ਅੱਕੀ ਨੇ ਇੱਥੇ ਇਹ ਵੀ ਸਾਫ ਕਰ ਦਿੱਤਾ ਕਿ ਉਹ ‘ਅਵਾਰਾ ਪਾਗਲ ਦੀਵਾਨਾ’ ਤੇ ‘ਵੈਲਕਮ’ ਦੇ ਸੀਕੁਅਲ ਦਾ ਵੀ ਹਿੱਸਾ ਨਹੀਂ ਹਨ। ਉਂਝ ਇਸ ਸਾਲ ਅਕਸ਼ੇ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋਣੀਆਂ ਹਨ ਜਿਨ੍ਹਾਂ ਚੋਂ ‘ਗੋਲਡ’ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਤੇ ਰਜਨੀਕਾਂਤ ਨਾਲ ਫ਼ਿਲਮ ‘2.0’ 29 ਨਵੰਬਰ ਨੂੰ ਸਿਨੇਮਾਘਰਾਂ ‘ਚ ਧੂਮ ਮਚਾਵੇਗੀ।