ਟਰਾਂਸਜੈਂਡਰਾਂ ਲਈ ਅਕਸ਼ੈ ਕੁਮਾਰ ਕਰਨ ਜਾ ਰਹੇ ਇਹ ਕੰਮ
ਏਬੀਪੀ ਸਾਂਝਾ | 02 Mar 2020 11:36 AM (IST)
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਤੇ 'ਲਕਸ਼ਮੀ ਬੰਬ' ਦੇ ਨਿਰਦੇਸ਼ਕ ਰਾਘਵ ਲਾਰੈਂਸ ਨੇ ਇੱਕ ਚੰਗੀ ਪਹਿਲ ਕਰਦਿਆਂ ਚੇਨਈ 'ਚ ਟਰਾਂਸਜੈਂਡਰਾਂ ਲਈ ਇੱਕ ਘਰ ਬਣਾਉਣ ਦਾ ਫੈਸਲਾ ਕੀਤਾ ਹੈ।
ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਤੇ 'ਲਕਸ਼ਮੀ ਬੰਬ' ਦੇ ਨਿਰਦੇਸ਼ਕ ਰਾਘਵ ਲਾਰੈਂਸ ਨੇ ਇੱਕ ਚੰਗੀ ਪਹਿਲ ਕਰਦਿਆਂ ਚੇਨਈ 'ਚ ਟਰਾਂਸਜੈਂਡਰਾਂ ਲਈ ਇੱਕ ਘਰ ਬਣਾਉਣ ਦਾ ਫੈਸਲਾ ਕੀਤਾ ਹੈ। ਸੈਲੀਬ੍ਰਿਟੀ ਫੋਟੋਗ੍ਰਾਫਰ ਵੀਰਲ ਭਿਆਨੀ ਵੱਲੋਂ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਪੋਸਟ ਮੁਤਾਬਕ, ਅਕਸ਼ੈ ਨੇ ਚੇਨਈ 'ਚ ਟਰਾਂਸਜੈਂਡਰਾਂ ਲਈ ਪਹਿਲੀ ਵਾਰ ਬਣ ਰਹੇ ਘਰ ਲਈ 1.5 ਕਰੋੜ ਰੁਪਏ ਦਾਨ 'ਚ ਦਿੱਤੇ ਹਨ। ਰਾਘਵ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਸਾਂਝਾ ਕਰਦਿਆਂ ਅਕਸ਼ੈ ਦਾ ਧੰਨਵਾਦ ਵੀ ਕੀਤਾ। ਗੌਰਤਲਬ ਹੈ ਕਿ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ 'ਲਕਸ਼ਮੀ ਬੰਬ' 'ਚ ਇੱਕ ਟਰਾਂਸਜੈਂਡਰ ਦਾ ਕਿਰਦਾਰ ਨਿਭਾਉਣ ਵਾਲੇ ਹਨ। ਬੀਤੇ ਦਿਨੀਂ ਅਕਸ਼ੈ ਨੇ ਸੋਸ਼ਲ ਮੀਡੀਆ 'ਤੇ ਆਪਣੀ ਆਉਣ ਵਾਲੀ ਲੁੱਕ ਦਾ ਵੀ ਖੁਲਾਸਾ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਅਜਿਹਾ ਕਿਰਦਾਰ ਹੈ ਜਿਸ ਨੂੰ ਲੈ ਕੇ ਉਹ ਉਤਸ਼ਾਹਿਤ ਵੀ ਹਨ ਤੇ ਨਰਵਸ ਵੀ। ਉਨ੍ਹਾਂ ਕਿਹਾ ਕਿ ਕੰਫਰਟ ਜ਼ੋਨ ਦੇ ਬਾਹਰ ਹੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ।