ਇੰਤਜ਼ਾਰ ਖ਼ਤਮ, ਸਾਹਮਣੇ ਆਇਆ ਅਕਸ਼ੇ ਦੀ ‘ਹਾਊਸਫੁਲ 4’ ਦੀ ਪਹਿਲੀ ਝਲਕ
ਏਬੀਪੀ ਸਾਂਝਾ | 25 Sep 2019 03:29 PM (IST)
ਅਕਸ਼ੈ ਕੁਮਾਰ ਦੀ ਫਿਲਮ ‘ਹਾਉਸਫੁੱਲ-4’ ਦਾ ਫਸਟ ਲੁੱਕ ਰਿਲੀਜ਼ ਹੋ ਗਿਆ ਹੈ। ਇਸ ਦਾ ਇੰਤਜ਼ਾਰ ਫੈਨਸ ਨੂੰ ਬੇਸਬਰੀ ਨਾਲ ਸੀ। ਫ਼ਿਲਮ ‘ਚ ਅੱਕੀ ਦੋ ਕਿਰਦਾਰਾਂ ‘ਚ ਨਜ਼ਰ ਆਉਣਗੇ ਜਿਸ ਦੀ ਝਲਕ ਰਿਲੀਜ਼ ਹੋਏ ਪੋਸਟਰਸ ‘ਚ ਸਾਫ਼ ਨਜ਼ਰ ਆ ਰਹੀ ਹੈ।
ਮੁੰਬਈ: ਅਕਸ਼ੈ ਕੁਮਾਰ ਦੀ ਫਿਲਮ ‘ਹਾਉਸਫੁੱਲ-4’ ਦਾ ਫਸਟ ਲੁੱਕ ਰਿਲੀਜ਼ ਹੋ ਗਿਆ ਹੈ। ਇਸ ਦਾ ਇੰਤਜ਼ਾਰ ਫੈਨਸ ਨੂੰ ਬੇਸਬਰੀ ਨਾਲ ਸੀ। ਫ਼ਿਲਮ ‘ਚ ਅੱਕੀ ਦੋ ਕਿਰਦਾਰਾਂ ‘ਚ ਨਜ਼ਰ ਆਉਣਗੇ ਜਿਸ ਦੀ ਝਲਕ ਰਿਲੀਜ਼ ਹੋਏ ਪੋਸਟਰਸ ‘ਚ ਸਾਫ਼ ਨਜ਼ਰ ਆ ਰਹੀ ਹੈ। ਅਕਸ਼ੈ ਦੇ ਇੱਕ ਕਿਰਦਾਰ ਨੂੰ ਹੈਰੀ ਦਾ ਨਾਂ ਦਿੱਤਾ ਗਿਆ ਹੈ ਜੋ ਲੰਦਨ ਰਿਟਰਨ ਹੈ ਜਦਕਿ ਦੂਜੇ ਕਿਰਦਾਰ ਦਾ ਨਾਂ ਬਾਲਾ ਹੈ। ਆਪਣੇ ਪੋਸਟਰਸ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਲਿਖਿਆ, ‘ਮਿਲੋ 1419 ਦੇ ਰਾਜਕੁਮਾਰ ਬਾਲਾ ਤੇ 2019 ਦੇ ਹੈਰੀ ਨੂੰ।” ਬਾਲਾ ਨੂੰ ਇੰਟ੍ਰੋਡਿਊਸ ਕਰਦੇ ਹੋਏ ਅਕਸ਼ੇ ਨੇ ਲਿਖਿਆ ਹੈ ‘ਬਾਲਾ, ਸ਼ੇਤਾਨ ਦਾ ਸਾਲਾ।” ਫ਼ਿਲਮ ‘ਚ ਅਕਸ਼ੈ ਨਾਲ ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਪੂਜਾ ਹੇਗੜੇ, ਕ੍ਰਿਤੀ ਸੈਨਨ, ਕ੍ਰਿਤੀ ਖਰਬੰਦਾ ਤੇ ਰਾਣਾ ਦੁਗੁਬਾਤੀ ਜਿਹੇ ਕਲਾਕਾਰ ਵੀ ਨਜ਼ਰ ਆਉਣਗੇ। ਇਸ ਦਾ ਟ੍ਰੇਲਰ 27 ਸਤੰਬਰ ਨੂੰ ਜਦਕਿ ਫ਼ਿਲਮ ਦੀਵਾਲੀ ਮੌਕੇ ਅਕਤੂਬਰ ‘ਚ ਰਿਲੀਜ਼ ਕੀਤੀ ਜਾਵੇਗੀ।