ਅਕਸ਼ੇ ਨੇ ‘2.0’ ਦਾ ਪੋਸਟਰ ਆਪ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਵੀ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਅੱਕੀ ਨੇ ਲਿਖਿਆ, ‘ਇੱਕ ਤੂਫਾਨ ਆ ਰਿਹਾ ਹੈ! ਸਿਨੇਮਾਘਰਾਂ ‘ਚ ਇਸ 29 ਨਵੰਬਰ ਨੂੰ #2.0। ਤੁਸੀਂ ਤਿਆਰ ਹੋ’? ਇਹ ਅਕਸ਼ੇ ਦੀ ਸਾਊਥ ਡੈਬਿਊ ਫ਼ਿਲਮ ਹੈ। ਇਸ ‘ਚ ਉਹ ਨੈਗਟਿਵ ਰੋਲ ਪਲੇਅ ਕਰਦੇ ਨਜ਼ਰ ਆਉਣਗੇ।
2.0 ‘ਚ ਅਕਸ਼ੇ ਦਾ ਕਿਰਦਾਰ ਕਾਫੀ ਵੱਖਰਾ ਤੇ ਜ਼ਬਰਦਸਤ ਨਜ਼ਰ ਆ ਰਿਹਾ ਹੈ। ਫ਼ਿਲਮ ਇੱਕ ਸਾਇੰਸ ਫਿਕਸ਼ਨ ਫ਼ਿਲਮ ਹੈ ਜਿਸ ‘ਚ ਰਜਨੀਕਾਂਤ ਤੇ ਅਕਸ਼ੇ ਦੇ ਨਾਲ ਐਮੀ ਜੈਕਸਨ ਵੀ ਨਜ਼ਰ ਆਉਣ ਵਾਲੀ ਹੈ। ਖ਼ਬਰਾਂ ਨੇ ਕਿ ਫ਼ਿਲਮ ‘ਚ ਐਸ਼ਵਰਿਆ ਦਾ ਵੀ ਛੋਟਾ ਜਿਹਾ ਰੋਲ ਹੈ। ਹੁਣ ਫ਼ਿਲਮ ‘ਚ ਐਸ਼ ਹੈ ਜਾਂ ਨਹੀਂ ਇਹ ਤਾਂ ‘2.0’ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ।