Sonam Bajwa Akshay Kumar: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੇ ਦੇਸ਼ ਦੁਨੀਆ 'ਚ ਲੱਖਾਂ ਫੈਨਜ਼ ਹਨ। ਉਹ ਆਪਣੀ ਖੂਬਸੂਰਤੀ ਦੇ ਨਾਲ ਨਾਲ ਕਮਾਲ ਦੇ ਟੈਲੇਂਟ ਲਈ ਵੀ ਜਾਣੀ ਜਾਂਦੀ ਹੈ। ਉਹ ਇੰਨੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਉਹ ਅਕਸ਼ੇ ਕੁਮਾਰ ਨਾਲ ਅਮਰੀਕਾ ਦੇ ਟੂਰ 'ਤੇ ਹੈ। ਇੱਥੇ ਉਸ ਨੇ ਐਟਲਾਂਟਾ 'ਚ ਆਪਣੀ ਲਾਈਵ ਪਰਫਾਰਮੈਂਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਸੀ, ਜਿਸ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ। 


ਇਹ ਵੀ ਪੜ੍ਹੋ: ਕਾਮੇਡੀ ਕਿੰਗ ਸੀ ਸਤੀਸ਼ ਕੌਸ਼ਿਕ, 'ਮਿਸਟਰ ਇੰਡੀਆ' 'ਚ 'ਕੈਲੰਡਰ' ਦੇ ਕਿਰਦਾਰ ਤੋਂ ਪਛਾਣ, ਨੀਨਾ ਗੁਪਤਾ ਨਾਲ ਕਰਨਾ ਚਾਹੁੰਦੇ ਸੀ ਵਿਆਹ


ਹੁਣ ਸੋਨਮ ਬਾਜਵਾ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਜਿਸ ਵਿੱਚ ਉਹ ਅਕਸ਼ੇ ਕੁਮਾਰ, ਮੌਨੀ ਰਾਏ ਤੇ ਦਿਸ਼ਾ ਪਟਾਨੀ ਦੇ ਨਾਲ 'ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਅਕਸ਼ੇ ਕੁਮਾਰ ਨੇ ਤਿੰਨੋਂ ਅਭਿਨੇਤਰੀਆਂ (ਸੋਨਮ, ਮੋਨੀ ਤੇ ਦਿਸ਼ਾ) ਦਾ ਰੱਜ ਕੇ ਮਜ਼ਾਕ ਉਡਾਇਆ। ਸੋਨਮ ਦਾ ਮਜ਼ਾਕ ਉਡਾਉਂਦਿਆਂ ਅਕਸ਼ੇ ਬੋਲੇ, 'ਸੋਨਮ ਬਾਜਵਾ ਅਭਿਨੇਤਰੀ ਬਣਨ ਤੋਂ ਪਹਿਲਾਂ ਏਅਰ ਹੋਸਟਸ ਸੀ। ਸਾਨੂੰ ਸੋਨਮ ਦੀ ਟੈਂਸ਼ਨ ਹੈ, ਕਿ ਕਿਤੇ ਕੋਈ ਫਲਾਈਟ 'ਚ ਘੰਟੀ ਵਜਾਏ, ਤਾਂ ਕਿਤੇ ਉਹ ਉੱਠ ਕੇ ਸਵਾਰੀ ਕੋਲ ਨਾ ਚਲੀ ਜਾਵੇ।' ਇਸ 'ਤੇ ਸੋਨਮ ਬਾਜਵਾ ਦਾ ਰਿਐਕਸ਼ਨ ਦੇਖਣ ਵਾਲਾ ਸੀ। ਦੇਖੋ ਇਹ ਵੀਡੀਓ:









ਸੋਨਮ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ 'ਚ ਆਪਣੀਆਂ ਫਿਲਮਾਂ 'ਕੈਰੀ ਆਨ ਜੱਟਾ 3' ਤੇ 'ਗੋਡੇ ਗੋਡੇ ਚਾਅ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਨ੍ਹਾਂ ਦੋਵਾਂ ਫਿਲਮਾਂ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ। 'ਕੈਰੀ ਆਨ ਜੱਟਾ 3' 29 ਜੂਨ ਨੂੰ, ਜਦਕਿ 'ਗੋਡੇ ਗੋਡੇ ਚਾਅ' 28 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇੰਨੀਂ ਦਿਨੀਂ ਉਹ ਅਕਸ਼ੇ ਕੁਮਾਰ ਨਾਲ ਵਰਲਡ ਟੂਰ ਕਰ ਰਹੀ ਹੈ। ਉਹ ਅਮਰੀਕਾ ਵਿੱਚ ਹੈ। ਉਹ ਹਰ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।


ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੇ ਪਿਤਾ ਦਾ ਦੇਹਾਂਤ, ਐਮੀ ਵਿਰਕ ਤੋਂ ਮਿਸ ਪੂਜਾ ਤੱਕ ਪੰਜਾਬੀ ਕਲਾਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ