Satish Kaushik Death: ਬਾਲੀਵੁੱਡ ਦੇ ਦਿੱਗਜ ਅਦਾਕਾਰ, ਨਿਰਦੇਸ਼ਕ ਅਤੇ ਸਕ੍ਰੀਨ ਲੇਖਕ ਸਤੀਸ਼ ਕੌਸ਼ਿਕ ਇਸ ਦੁਨੀਆਂ ਵਿੱਚ ਨਹੀਂ ਰਹੇ। ਹਾਲ ਹੀ 'ਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। 67 ਸਾਲ ਦੀ ਉਮਰ ਵਿੱਚ ਉਹ ਆਪਣੇ ਪਿੱਛੇ ਆਪਣੇ ਚਾਹੁਣ ਵਾਲਿਆਂ ਨੂੰ ਛੱਡ ਗਏ ਹਨ। ਉਨ੍ਹਾਂ ਦੀ ਮੌਤ ਨੇ ਪੂਰੇ ਬਾਲੀਵੁੱਡ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਤੀਸ਼ ਇੰਡਸਟਰੀ ਦਾ ਮਾਣ ਸਨ। ਭਾਵੇਂ ਫਿਲਮਾਂ 'ਚ ਉਹ ਛੋਟੇ-ਮੋਟੇ ਕਿਰਦਾਰ ਨਿਭਾਉਂਦੇ ਸੀ, ਪਰ ਉਨ੍ਹਾਂ ਦੇ ਛੋਟੇ ਮੋਟੇ ਕਿਰਦਾਰ ਵੀ ਕਾਫੀ ਜ਼ਿਆਦਾ ਦਮਦਾਰ ਹੁੰਦੇ ਸੀ। ਆਓ ਜਾਣਦੇ ਹਾਂ ਉਨ੍ਹਾਂ ਦੇ ਪੂਰੇ ਸਫਰ ਬਾਰੇ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੇ ਘਰ 'ਚ ਘੁਸਪੈਠ 'ਤੇ ਪੁਲਿਸ ਦਾ ਵੱਡਾ ਬਿਆਨ, 8 ਘੰਟੇ ਸ਼ਾਹਰੁਖ ਦੇ ਮੇਕਅੱਪ ਰੂਮ 'ਚ ਲੁਕੇ ਹੋਏ ਸੀ ਦੋਵੇਂ ਸ਼ਖਸ


ਸਤੀਸ਼ ਕੌਸ਼ਿਕ ਦਾ ਕਰੀਅਰ
13 ਅਪ੍ਰੈਲ 1956 ਨੂੰ ਜਨਮੇ ਸਤੀਸ਼ ਫਿਲਮ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਇੱਕ ਥੀਏਟਰ ਕਲਾਕਾਰ ਸਨ। ਉਨ੍ਹਾਂ ਨੇ NSD ਤੋਂ ਵੀ ਪੜ੍ਹਾਈ ਕੀਤੀ। ਉਹ ਨਾ ਸਿਰਫ ਇੱਕ ਅਭਿਨੇਤਾ ਰਹੇ ਹਨ ਬਲਕਿ ਇੱਕ ਨਿਰਦੇਸ਼ਕ ਅਤੇ ਪਟਕਥਾ ਲੇਖਕ ਵੀ ਰਹੇ ਹਨ। ਉਨ੍ਹਾਂ ਨੇ 'ਰੂਪ ਕੀ ਰਾਣੀ ਚੋਰੋਂ ਦਾ ਰਾਜਾ' ਨਾਲ ਬਤੌਰ ਨਿਰਦੇਸ਼ਕ ਸ਼ੁਰੂਆਤ ਕੀਤੀ। ਅਭਿਨੇਤਾ ਨੇ ਕੁੰਦਨ ਸ਼ਾਹ ਦੀ ਕਾਮੇਡੀ ਫਿਲਮ 'ਜਾਨੇ ਭੀ ਦੋ ਯਾਰਾਂ' ਲਈ ਮਜ਼ਾਕੀਆ ਡਾਇਲਾਗ ਲਿਖੇ ਸਨ। ਐਕਟਿੰਗ ਵਿੱਚ ਵੀ ਸਤੀਸ਼ ਦਾ ਕੋਈ ਤੋੜ ਨਹੀਂ ਸੀ। ਉਨ੍ਹਾਂ ਨੂੰ 'ਮਿਸਟਰ ਇੰਡੀਆ' 'ਚ ਕੈਲੰਡਰ ਅਤੇ 'ਦੀਵਾਨਾ ਮਸਤਾਨਾ' 'ਚ ਪੱਪੂ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 'ਬ੍ਰਿਕ ਲੇਨ', 'ਰਾਮ ਲਖਨ' ਅਤੇ 'ਸਾਜਨ ਚਲੇ ਸਸੁਰਾਲ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ।


ਕਿਹਾ ਜਾਂਦਾ ਹੈ ਕਿ ਸਲਮਾਨ ਖਾਨ ਨੇ 'ਤੇਰੇ ਨਾਮ' ਦੇ ਸੈੱਟ 'ਤੇ ਸਤੀਸ਼ ਨੂੰ ਥੱਪੜ ਮਾਰਿਆ ਸੀ। ਹਾਲਾਂਕਿ ਅਦਾਕਾਰ ਨੇ ਇਨ੍ਹਾਂ ਖਬਰਾਂ ਨੂੰ ਖਾਰਜ ਕਰ ਦਿੱਤਾ ਸੀ।


2 ਸਾਲਾ ਬੇਟੇ ਦੀ ਮੌਤ ਨਾਲ ਟੁੱਟ ਗਏ ਸੀ ਕੌਸ਼ਿਕ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਾਲ 1985 'ਚ ਸਤੀਸ਼ ਕੌਸ਼ਿਕ ਨੇ ਸ਼ਸ਼ੀ ਕੌਸ਼ਿਕ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਇਕ ਬੇਟਾ ਵੀ ਸੀ, ਜਿਸ ਦਾ ਨਾਂ ਸ਼ਾਨੂ ਸੀ, ਪਰ ਸਾਲ 1996 'ਚ ਸਿਰਫ 2 ਸਾਲ ਦੀ ਉਮਰ 'ਚ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ, ਜਿਸ ਕਾਰਨ ਉਨ੍ਹਾਂ ਦਾ ਦਿਲ ਟੁੱਟ ਗਿਆ। ਫਿਰ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। 16 ਸਾਲ ਬਾਅਦ ਉਹ ਸਰੋਗੇਸੀ ਰਾਹੀਂ ਬੇਟੀ ਦੇ ਪਿਤਾ ਬਣੇ। ਉਨ੍ਹਾਂ ਨੇ ਵੰਸ਼ਿਕਾ ਦਾ ਆਪਣੇ ਘਰ 'ਚ ਸਵਾਗਤ ਕੀਤਾ।


ਨੀਨਾ ਗੁਪਤਾ ਨਾਲ ਹੋਣਾ ਸੀ ਵਿਆਹ
ਨੀਨਾ ਗੁਪਤਾ ਨੂੰ ਜਵਾਨੀ ਦੇ ਦਿਨਾਂ 'ਚ ਕ੍ਰਿਕਟਰ ਵਿਵਿਅਨ ਰਿਚਰਡਸ ਨਾਲ ਪਿਆਰ ਹੋ ਗਿਆ ਸੀ। ਅਭਿਨੇਤਰੀ ਵਿਆਹ ਤੋਂ ਪਹਿਲਾਂ ਗਰਭਵਤੀ ਹੋ ਗਈ ਸੀ ਅਤੇ ਵਿਵਿਅਨ ਉਸ ਨਾਲ ਵਿਆਹ ਨਹੀਂ ਕਰ ਸਕਿਆ, ਕਿਉਂਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ। ਹਾਲਾਂਕਿ ਉਸ ਸਮੇਂ ਸਤੀਸ਼ ਕੌਸ਼ਿਕ ਨੇ ਨੀਨਾ ਨਾਲ ਵਿਆਹ ਕਰਨ ਦੀ ਇੱਛਾ ਜਤਾਈ ਸੀ। ਹਾਲਾਂਕਿ, ਅਭਿਨੇਤਰੀ ਨੇ ਇਨਕਾਰ ਕਰ ਦਿੱਤਾ ਸੀ।


ਇਹ ਵੀ ਪੜ੍ਹੋ: ਅਮਰ ਸਿੰਘ ਚਮਕੀਲਾ ਦੀ 35ਵੀਂ ਬਰਸੀ, 80 ਦੇ ਦਹਾਕਿਆਂ ਦੇ ਸਭ ਤੋਂ ਅਮੀਰ ਗਾਇਕ, ਸਟੇਜ ਸ਼ੋਅ ਤੋਂ ਪਹਿਲਾਂ ਮਿਲੀ ਸੀ ਦਰਦਨਾਕ ਮੌਤ